ਪ੍ਰਾਬਲਮ ਮੈਨ
ਦਿਲ ਨੂੰ ਫਰੋਲਣਾ
ਪਰਤ-ਦਰ-ਪਰਤ ਖੋਲ੍ਹਣਾ
ਖ਼ੂਬ ਜਾਣਦਾ ਹੈ ਉਹ
ਤਾਂਘ ਰਹਿੰਦੀ ਹੈ ਉਸ ਦੇ ਫੋਨ ਦੀ
ਪਰ ਜਦ ਆਉਂਦਾ ਫੋਨ ਤਾਂ
ਕਿੰਨਾ ਸੁਚੇਤ ਹੋ ਜਾਂਦੀ ਹਾਂ ਮੈਂ
ਉਫ! ਕਿੰਨਾ ਸਮੱਸਿਆ-ਸਖਸ਼ ਹੈ ਉਹ
ਬਿਲਕੁਲ ਪ੍ਰਾਬਲਮ ਮੈਨ
[ihc-hide-content ihc_mb_type=”show” ihc_mb_who=”2,3″ ihc_mb_template=”1″ ]
ਉਧਰ ਉਸ ਦੀ ਆਵਾਜ਼ ਹੁੰਦੀ ਹੈ
ਏਧਰ ਆਲਾ-ਦੁਆਲਾ ਕੰਨਾਂ ਨਾਲ ਭਰ ਜਾਂਦਾ ਹੈ
ਕੋਈ-ਕੋਈ ਹੁੰਗਾਰਾ ਦਿਲ ਭਰਦਾ ਹੈ
ਬਹੁਤੀਆਂ ਗੱਲਾਂ
ਮੂੰਹ ਹੀ ਕਰ ਜਾਂਦਾ ਹੈ
ਪਰ
ਪ੍ਰਾਬਲਮ ਮੈਨ ਹੈ ਨਾ ਉਹ
ਦਿਲ ਹੁੰਗਾਰਾ ਨਹੀਂ ਭਰਦਾ
ਤਾਂ ਫੋਨ ਬੰਦ ਕਰ ਦਿੰਦਾ
ਫਿਰ ਫੋਨ ਹੀ ਨਹੀਂ ਕਰਦਾ
ਲਗਦਾ ਹੈ ਕਿ ਹੁਣ
ਕਰੇਗਾ ਵੀ ਨਹੀਂ
ਡਰਾ ਦਿੰਦਾ ਹੈ ਉਸ ਦਾ ਮੌਨ
ਹਾਰ ਕੇ
ਮੈਂ ਹੀ ਕਰਦੀ ਹਾਂ ਫੋਨ
ਬਹਾਨਿਆਂ ਦੇ ਵਟਾਂਦਰੇ `ਚ
ਦਿਲ ਸਹਿਵਨ ਭਰਦਾ ਰਹਿੰਦਾ ਹੈ ਹੁੰਗਾਰਾ
ਪ੍ਰਬਾਲਮ ਮੈਨ ਤੋਂ ਬਿਨਾਂ ਵੀ
ਬੜਾ ਔਖਾ ਹੈ ਕਰਨਾ ਗ਼ੁਜ਼ਾਰਾ
ਸਾਂਝ
ਨਹੀਂ ਜ਼ਰੂਰੀ ਕਿ ਕੋਈ ਮਿਲੇ ਤਾਂ ਸਾਂਝ ਬਣੇ
ਸਾਂਝ ਵਧੇ ਤੇ ਵਧ ਪੱਕੀ ਪੀਡੀ ਹੋ ਜਾਵੇ
ਜਿਵੇਂ ਇਹ ਹੁਣ ਸਾਡੇ ਦਿਲਾਂ `ਚ ਧੜਕਦੀ
ਘੁਲ-ਮਿਲ ਗਈ ਸਾਡੇ ਲਹੂ ਅੰਦਰ
ਮਿਲਣ ਤੋਂ ਬਹੁਤ ਪਹਿਲਾਂ ਵੀ
ਤੇਰੀ ਹੀ ਅਗਨ ਹੋਏਗੀ ਨੇੜੇ-ਤੇੜੇ
ਜਦ ਮੋਮ ਵਾਂਗ ਪਿਘਲ ਜਾਂਦਾ ਸਾਂ ਮੈਂ
ਤੂੰ ਹੀ ਹੁੰਦੀ ਹੋਏਂਗੀ ਉਹ ਨਦੀ
ਜਦ ਪਿਆਸ ਨਾਲ ਸਾਂ ਤੜਪਦਾ
ਤੇਰੇ ਕੰਢਿਆਂ ਤੱਕ ਪਹੁੰਚ ਸਕਦਾ ਨਾ ਮੈਂ
ਬਹੁਤ ਪਹਿਲਾਂ-ਸੁਪਨਿਆਂ ਵਿਚ ਹੀ
ਸਾਂਝ ਪੈ ਗਈ ਸੀ ਨਾਲ ਤੇਰੇ
ਨਹੀਂ ਜ਼ਰੂਰੀ ਕਿ ਕੋਈ ਮਿਲੇ
ਤਦ ਹੀ ਸਾਂਝ ਪਵੇ
ਯਾਦਾਂ ਦੇ ਖੰਡਰ
ਯਾਦਾਂ ਦੇ ਖੰਡਰ ਫਰੋਲੇ ਤਾਂ ਥਾਂ-ਥਾਂ ਪਿੰਜਰ ਮਿਲੇ।
ਉਮਰ ਦੇ ਹਰ ਮੋੜ `ਤੇ ਹਾਦਸੇ ਮੁੰਤਜ਼ਿਰ ਮਿਲੇ।
ਠੱਲ੍ਹਿਆ ਜਦ ਤੂਫ਼ਾਨ ਤਾਂ ਕੈਸੇ ਕੈਸੇ ਮੰਜ਼ਰ ਮਿਲੇ,
ਨਿਰਜਨ ਵੀਰਾਨ ਬਸਤੀਆਂ ਤੇ ਮਲਬਾ ਹੋਏ ਘਰ ਮਿਲੇ।
ਕਿੰਜ ਮੇਰੀ ਰੂਹ ਨੂੰ ਮੁਮਕਿਨ ਸੀ ਮਿਲਣਾ ਸਕੂਨ,
ਤੂੰ ਮਿਲੀ ਤਾਂ ਤਕਦੀਰ ਦੇ ਬੰਦ ਬੂਹੇ ਦਰ ਮਿਲੇ।
ਸਮਾਂ ਮੇਰੇ ਪੱਖ ਵਿਚ ਰੁਕਦਾ ਤਾਂ ਰੁਕਦਾ ਕਿਸ ਤਰ੍ਹਾਂ,
ਇਰਦ-ਗਿਰਦ ਏਸ ਨੂੰ ਸਦਾ ਮਿਰੇ ਭਗਦੜ ਮਿਲੇ।
ਨਗਰ ਵਲ ਨਜ਼ਰ ਗਈ ਤਾਂ ਹਫ਼ ਰਿਹਾ ਸੀ ਹਰ ਕੋਈ,
ਯਾ ਖੁਦਾ, ਇਸ ਨਗਰ ਨੂੰ ਚੈਨ ਤਾਂ ਪਲ ਭਰ ਮਿਲੇ।
[/ihc-hide-content]