ਸਿੱਖ ਧਰਮ ਦਾ ਸਹੀ ਅਧਿਅਨ – ਜਸਵੀਰ ਸਿੰਘ ਮਾਨ

Date:

Share post:

‘ਹੁਣ’ ਦੇ ਪਿਛਲੇ ਅੰਕ ( ਸਤੰਬਰ-ਦਸੰਬਰ 2007) ਵਿਚ ਤੁਸੀਂ ਮੈਕਲਾਊਡ ਅਤੇ ਦਰਸ਼ਨ ਤਾਤਲਾ ਦੇ ਸਿੱਖ ਧਰਮ ਦੇ ਅਧਿਅਨ ਬਾਰੇ ਲੇਖ ਛਾਪੇ ਹਨ। ਸਭ ਜਾਣਦੇ ਹਨ ਕਿ ਅਧਿਅਨ ਦੀ ਇਹ ਬਹਿਸ ਬਹੁਤ ਪੁਰਾਣੀ ਹੋ ਚੁੱਕੀ ਹੈ ਤੇ ਮੈਂ ਹੈਰਾਨ ਹਾਂ ਕਿ ਇਸ ਨੂੰ ਦੁਬਾਰਾ ਸ਼ੁਰੂ ਕਰਨ ਵਿਚ ਤੁਹਾਨੂੰ ਕੀ ਦਿਲਚਸਪੀ ਸੀ। 1988 ਤੋਂ ਲੈ ਕੇ ਇਸੇ ਵਿਸ਼ੇ ਬਾਰੇ ਬਹੁਤ ਸਾਰੀਆਂ ਅੰਤ੍ਰਰਾਸ਼ਟ੍ਰੀ ਕਾਨਫ੍ਰੰਸਾਂ ਵੀ ਹੋ ਚੁੱਕੀਆਂ ਹਨ। ਮੈਕਲਾਊਡ ਤੇ ਉਸਦੇ ਝੰਡੇਬਰਦਾਰਾਂ flagbearers (ਇਹ ਸ਼ਬਦ ਖੁਦ ਮੈਕਲਾਊਡ ਦਾ ਹੀ ਅਪਣੇ ਵਿਦਿਆਰਥੀਆਂ ਬਾਰੇ ਘੜਿਆ ਹੋਇਆ ਹੈ) ਵਲੋਂ ਉਠਾਏ ਗਏ ਸਭ ਨੁਕਤਿਆਂ ਬਾਰੇ ਸਿੱਖਾਂ ਦਾ ਵਿਚਾਰ ਕੀ ਹੈ ਇਸ ਬਾਬਤ ਕਿਤਾਬਾਂ, ਕਿਤਾਬਚੇ ਅਤੇ ਲੇਖ ਛਪੇ ਹੋਏ ਹਨ ਜਿਨ੍ਹਾਂ ਵਿਚ ਵਿਸਥਾਰ ਨਾਲ ਹਰ ਇੱਕ ਪੱਖ ਤੋਂ ਚਰਚਾ ਕੀਤੀ ਗਈ ਹੈ ਤੇ ਇਹ ਸਾਰਾ ਕੁਝ ਸਾਡੇ ਵੈਬਸਾਈਟ www.globalsikhstudies.net ’ਤੇ ਵੀ ਲੱਗਾ ਹੋਇਆ ਹੈ। ਅਸੀਂ ‘ਹੁਣ’ ਦੇ ਗੰਭੀਰ ਪਾਠਕਾਂ ਨੂੰ ਅਪੀਲ ਕਰਾਂਗੇ ਕਿ ਵਿਸਥਾਰ ਲਈ ਉਹ ਇਸਨੂੰ ਜ਼ਰੂਰ ਪੜ੍ਹ ਲੈਣ।
ਸਿੱਖ ਧਰਮ ਦੀ ਇਸ ਬਹਿਸ ਬਾਰੇ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਗੁਰੁ ਨਾਨਕ ਦੇਵ ਜੀ ਤੋਂ ਪਿਛੋਂ ਹੋਏ ਨੌਂ ਗੁਰੂਆਂ ਨੇ ਵੀ ਉਨ੍ਹਾਂ ਵਾਲਾ ਫਲਸਫਾ ਅਤੇ ਮਨੋਰਥ ਲੈ ਕੇ ਹੀ ਸਿੱਖਾਂ ਨੂੰ ਜੀਵਨ ਜਾਚ ਦਿੱਤੀ ਸੀ।। ਇਥੋਂ ਤੱਕ ਕਿ ਦਸ਼ਮੇਸ਼ ਪਿਤਾ ਜੀ ਵਲੋਂ ਖਾਲਸੇ ਦੀ ਸਾਜਨਾ ਵੀ ਉਨ੍ਹਾਂ ਵਲੋਂ ਉਚਾਰੇ ਸਲੋਕ-

ਜਾਂ ਕਉ ਪ੍ਰੇਮ ਖੇਲ੍ਹਣ ਕਾ ਚਾਉ
ਸਿਰ ਧਰ ਤਲੀ ਗਲੀ ਮੋਰੀ ਆਉ

ਦੇ ਉਦੇਸ਼ ਅਨੁਸਾਰ ਹੀ ਕੀਤੀ ਗਈ ਸੀ। ਸਿੱਖ ਧਰਮ ਦੇ ਵਿਚਾਰਾਂ ਦੀ ਇਹ ਏਕਤਾ ਅਤੇ ਸਿੱਖ ਧਰਮ ਦੀ ਵੱਖਰੀ ਹੋਂਦ ਪਹਿਲਾਂ ਸਮਝ ਲੈਣੀ ਚਾਹੀਦੀ ਹੈ ਨਹੀਂ ਤਾਂ ਸਿੱਖਾਂ ਦੇ ਇਤਿਹਾਸ ਅਤੇ ਸੋਲ੍ਹਵੀਂ ਸਦੀ ਤੋਂ ਲੈ ਕੇ ਸਿੱਖਾਂ ਦੀ ਆਪਣੀ ਧਰਤੀ ਪੰਜਾਬ ਬਾਰੇ ਬੜੇ ਭੁਲੇਖੇ ਪੈ ਸਕਦੇ ਹਨ।
ਸਿੱਖਾਂ ਨੂੰ ਆਪਣਾ ਇਤਿਹਾਸ,ਆਪਣੇ ਵਿਚਾਰ ਅਤੇ ਆਪਣੇ ਧਰਮ ਦੀ ਰਾਖੀ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ। ਪਿਛਲੇ ਦੋ ਦਹਾਕਿਆਂ ਦੇ ਸਾਡੇ ਤਜਰਬੇ ਨੇ ਇਹ ਗੱਲ ਦਰਸਾਈ ਹੈ ਕਿ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਕੁਝ ਬਾਹਰਲੇ ਖੋਜੀਆਂ ਨੇ ਆਪਣੇ ਧਰਮਾਂ ਦੇ ਵਿਚਾਰ ਸਿੱਖਾਂ ਉਤੇ ਬਿਨਾਂ ਸਮਝੇ ਹੀ ਲਾਗੂ ਕਰ ਦਿੱਤੇ ਹਨ ਤੇ ਦੂਜੀਆਂ ਕੌਮਾਂ ਦੀ ਖੋਜ ਕਰਨ ਬਾਰੇ ਬਣੇ ਹੋਏ ਤੌਰ ਤਰੀਕਿਆਂ ਨੂੰ ਵੀ ਬੇਦਰਦੀ ਨਾਲ ਵਗਾਹ ਮਾਰਿਆ ਹੈ। ਖੋਜ ਕਰਨ ਦੇ ਬਹਾਨੇ ਨਾਲ ਸਿੱਖ ਧਰਮ ਬਾਰੇ ਕੁਝ ਗਲਤ ਮਨੌਤਾਂ ਆਪ ਹੀ ਘੜ ਲਈਆਂ ਜਿਨ੍ਹਾਂ ਦੀ ਉਨ੍ਹਾਂ ਦੇ ‘ਚੇਲਿਆਂ’ ਨੇ ਖੂਬ ਪੁਸ਼ਟੀ ਕੀਤੀ। ਜਿਹੜੇ ਹਵਾਲੇ ਇਸ ਖੋਜ ਵਾਸਤੇ ਵਰਤੇ ਗਏ ਉਨ੍ਹਾਂ ਵਿਚ ਕੋਈ ਇਤਿਹਾਸਕ ਸੱਚ ਨਹੀਂ ਸੀ। ਜਦੋਂ ਇਨ੍ਹਾਂ ਬਾਰੇ ਸਵਾਲ ਉਠਾਏ ਗਏ ਤਾਂ ਉਨ੍ਹਾਂ ਨੇ ਇਸਦਾ ਕੋਈ ਉਤਰ ਨਾ ਦਿੱਤਾ ਸਗੋਂ ਇਨ੍ਹਾਂ ਸਵਾਲ ਉਠਾਉਣ ਵਾਲੇ ਸਿੱਖ ਵਿਚਵਾਨਾਂ ’ਤੇ ਰਵਾਇਤੀ ਅਤੇ ਅੱਤਵਾਦੀ ਹੋਣ ਦਾ ਲੇਬਲ ਵੀ ਲਾ ਦਿੱਤਾ ਗਿਆ। ਸਾਡਾ ਤਾਂ ਮੱਤ ਹੈ ਕਿ ਬਜਾਏ ਇੱਕ ਪਾਸੜ ਹੋ ਜਾਣ ਦੇ ਹਰ ਸਿੱਟਾ ਸਿੱਖ ਧਰਮ ਦੇ ਮੌਜੂਦ ਧਰਮ ਗ੍ਰੰਥਾਂ ਦੇ ਠੀਕ ਵਿਸਤ੍ਰਤ ਅਧਿਅਨ ਅਤੇ ਇਨ੍ਹਾਂ ’ਤੇ ਆਧਾਰਤ ਬਹਿਸ ਨਾਲ ਕੱਢਿਆ ਜਾਵੇ। ਪਰ ਇਨ੍ਹਾਂ ਖੋਜੀਆਂ ਨੇ ਇਹ ਢੰਗ ਅਪਣਾਇਆ ਹੀ ਨਹੀਂ। ਸਿੱਖ ਧਰਮ ਅਤੇ ਇਸਦੇ ਇਤਿਹਾਸ ਬਾਰੇ ਉਨੀ ਦੇਰ ਕੋਈ ਵੀ ਸਿੱਟਾ ਅਸਲੀ ਤੇ ਸਹੀ ਨਹੀਂ ਹੋ ਸਕਦਾ ਜਿੰਨੀ ਦੇਰ ਉਹਦਾ ਆਧਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਗੁਰੁ ਕਾਲ ਦੇ ਇਤਿਹਾਸ ਨੂੰ ਨਹੀਂ ਬਣਾਇਆ ਜਾਂਦਾ। ਸਿੱਖਾਂ ਦੀ ਦੂਜੀ ਪੀੜ੍ਹੀ ਉਤੇ, ਜਿਸ ਨੇ ਹੁਣ ਪ੍ਰਦੇਸਾਂ ਵਿਚ ਪੱਕੇ ਟਿਕਾਣੇ ਬਣਾ ਲਏ ਹਨ, ਇਨ੍ਹਾਂ ਗਲਤ ਸਿੱਟਿਆਂ ਦਾ ਬੜਾ ਹੀ ਘਿਨਾਉਣਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਖਬਰੇ ਕਦੇ ਪੰਜਾਬ ਜਾ ਹੀ ਨਾ ਸਕਣ। ਦੂਜੀ ਤੇ ਤੀਜੀ ਪੀੜ੍ਹੀ ਦੇ ਇਹ ਸਿੱਖ ਭੁਲੇਖਾ ਪਾਊ ਕਿਤਾਬਾਂ ਅਤੇ ਲਿਖਤਾਂ ਪੜ੍ਹ ਕੇ ਸਾਡੇ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ’ਤੇ ਹੀ ਸ਼ੱਕ ਕਰਨ ਲੱਗ ਜਾਣਗੇ ਅਤੇ ਜੋ ਵਿਰਸਾ ਸਾਨੂੰ ਸਾਡੇ ਗੁਰੂਆਂ ਨੇ ਦਿੱਤਾ ਹੈ ਉਹਦੀ ਕੋਈ ਕੀਮਤ ਨਹੀਂ ਰਹੇਗੀ। ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਗਲਤ ਅਨਸਰਾਂ ਵਲੋਂ ਦਿੱਤੀਆ ਚਣੌਤੀਆਂ ਦਾ ਡਟਕੇ ਜਵਾਬ ਦਿੱਤਾ ਜਾਵੇ ਅਤੇ ਖੁਲ੍ਹ-ਖਿਆਲੀ ਦੇ ਨਾਮ ਹੇਠ ਇਹਦੇ ਵਲੋਂ ਅੱਖਾਂ ਨਾ ਮੀਟੀਆਂ ਜਾਣ।
ਉਤਰੀ ਅਮਰੀਕਾ ਵਿਚ ਸਿੱਖਾਂ ਨੇ 1890 ਪੂਰਬ ਈਸਵੀ ਦੌਰਾਨ ਪ੍ਰਵੇਸ਼ ਕੀਤਾ। ਪਹਿਲਾਂ ਪਹਿਲ ਉਨ੍ਹਾਂ ਨੂੰ ਅਪਣੀ ਹੋਂਦ ਅਤੇ ਅਭੇਦਤਾ ਲਈ ਕਠਨ ਜੱਦੋ ਜਹਿਦ ਕਰਨੀ ਪਈ ਅਤੇ ਆਪਣੇ ਧਰਮ ਤੇ ਇਤਿਹਾਸ ਦਾ ਪ੍ਰਮਾਣਿਕ ਸੁਨੇਹਾ ਦੂਜਿਆਂ ਨੂੰ ਦੇਣ ਵਿਚ ਬਹੁਤ ਮੁਸ਼ਕਲਾਂ ਆਈਆਂ। ਅੱਜ ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਬਣ ਗਿਆ ਹੈ। ਇਸਦੀ ਜਾਣਕਾਰੀ ਸਾਰੇ ਸੰਸਾਰ ਵਿਚ ਪਹੁੰਚ ਰਹੀ ਹੈ ਜਿਸਦੀ ਲੋੜ ਇਸ ਕਰਕੇ ਵੀ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਦਾ ਮੂਲ ਉਪਦੇਸ਼ ਹਰ ਥਾਂ ’ਤੇ ਪ੍ਰਚਾਰਿਆ ਜਾਵੇ। ਇਸ ਨਾਲ ਉਨ੍ਹਾਂ ਨੂੰ ਵੀ ਸਹਾਇਤਾ ਮਿਲਦੀ ਹੈ ਜੋ ਆਪ ਇਸ ਉਪਦੇਸ਼ ਨੂੰ ਖੋਜਣ ਦਾ ਸੁਭਾਗ ਨਹੀਂ ਪ੍ਰਾਪਤ ਕਰ ਸਕੇ ਪਰ ਨਾਲ ਹੀ ਇਹ ਵੀ ਬੇਹੱਦ ਜ਼ਰੂਰੀ ਹੈ ਕਿ ਜੋ ਵਿਦਵਾਨ ਸਿਆਸੀ ਖੋਪੇ ਪਹਿਨ ਕੇ ਜਾਂ ਦੂਜੇ ਧਰਮਾਂ ਦੇ ਤੌਰ ਤਰੀਕੇ ਵਰਤ ਕੇ ਆਮ ਲੋਕਾਂ ਨੂੰ ਕੁਰਾਹੇ ਪਾ ਰਹੇ ਹਨ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ। ਇਸੇ ਕੰਮ ਦਾ ਬੀੜਾ ਹੀ ਸਵਰਗਵਾਸੀ ਸਰਦਾਰ ਦਿਲਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਸਵਰਗਵਾਸੀ ਜਸਟਿਸ ਗੁਰਦੇਵ ਸਿੰਘ ਜੀ ਨੇ ਚੁੱਕਿਆ ਸੀ। ਇਨ੍ਹਾਂ ਦੇ ਨਾਲ ਡਾ:ਕੁਲਦੀਪ ਸਿੰਘ, ਸਰਦਾਰ ਜਗਜੀਤ ਸਿੰਘ, ਡਾ: Lਖੜਗ ਸਿੰਘ, ਪ੍ਰੋ.ਗੁਰਤੇਜ ਸਿੰਘ, ਮੇਜਰ ਜਨਰਲ ਗੁਰਬਖਸ਼ ਸਿੰਘ, ਸਰਦਾਰਨੀ ਬਲਜੀਤ ਕੌਰ ਗਿੱਲ, ਡਾ: ਗੁਰਦਰਸ਼ਨ ਸਿੰਘ ਢਿਲੋਂ, ਗੁਰਦੇਵ ਸਿੰਘ ਬਰਾੜ, ਡਾ: ਜੀ. ਐਸ. ਮਨਸੂਖਾਨੀ, ਡਾ: ਸੁਰਿੰਦਰ ਸਿੰਘ ਸੋਢੀ, ਡਾ: ਸੁਖਮੰਦਰ ਸਿੰਘ, ਡਾ:ਰਣਬੀਰ ਸਿੰਘ ਸੰਧੂ, ਡਾ:ਹਾਕਮ ਸਿੰਘ, ਡਾ: ਆਈ. ਜੇ. ਸਿੰਘ, ਡਾ: ਗੁਰਮੇਲ ਸਿੰਘ ਸਿੱਧੂ, ਡਾ:ਬਲਕਾਰ ਸਿੰਘ, ਡਾ:ਗੁਰਨਾਮ ਕੌਰ, ਡਾ: ਅਵਤਾਰ ਸਿੰਘ, ਡਾ: ਮਦਨਜੀਤ ਕੌਰ, ਡਾ: ਹਰਨਾਮ ਸਿੰਘ ਸ਼ਾਨ, ਡਾ: ਬਲਵੰਤ ਸਿੰਘ ਢਿੱਲੋਂ, ਡਾ: ਦਰਸ਼ਨ ਸਿੰਘ, ਪ੍ਰੋ: ਪ੍ਰੀਤਮ ਸਿੰਘ, ਇੰਦਰਜੀਤ ਸਿੰਘ, ਅਟੌਰਨੀ ਇਕਬਾਲ ਸਿੰਘ ਸਾਰਾ, ਡਾ: ਐਚ. ਐਸ. ਸਰਾਉਂ, ਡਾ: ਗੁਰਿੰਦਰ ਸਿੰਘ ਗਰੇਵਾਲ, ਕਰਨਲ ਪ੍ਰਮਿੰਦਰ ਸਿੰਘ, ਡਾ: ਸੰਗਤ ਸਿੰਘ, ਡਾ: ਨੋਇਲ ਕਿੰਗ, ਡਾ: ਜੇਮਜ਼ ਲੀਉਸ, ਡਾL: ਗੁਰਨੇਕ ਸਿੰਘ, ਡਾ:ਜੋਧ ਸਿੰਘ, ਡਾ: ਗੁਰਬਖਸ਼ ਸਿੰਘ ਗਿੱਲ, ਪਾਲ ਸਿੰਘ ਪੁਰੇਵਾਲ, ਡਾ:ਹਿਮਾਦਰੀ ਬੈਨਰਜੀ, ਡਾ:ਸੁਰਿੰਦਰ ਸਿੰਘ ਕੋਹਲੀ, ਡਾ:ਸੁਰਜੀਤ ਸਿੰਘ, ਡਾ: ਤ੍ਰਿਲੋਚਨ ਸਿੰਘ, ਡਾ:ਕਮਲਜੀਤ ਕੌਰ, ਡਾ: ਭਗਤ ਸਿੰਘ, ਡਾ: ਅਮਰ ਸਿੰਘ ਧਾਲੀਵਾਲ, ਡਾ:ਸਰਜੀਤ ਸਿੰਘ, ਡਾ: ਸੁਲੱਖਣ ਐਸ.ਮਾਨ, ਡਾ: ਐਚ.ਐਸ.ਦਿਲਗੀਰ, ਡਾ:ਕ੍ਰਿਪਾਲ ਸਿੰਘ, ਸਰਦਾਰ ਨਰਿੰਦਰ ਸਿੰਘ,ਜਸਟਸ ਚੂਹੜ ਸਿੰਘ, ਪ੍ਰਿਤਪਾਲ ਸਿੰਘ ਬਿੰਦਰਾ ਅਤੇ ਹੋਰ ਕਈ ਜਿਨ੍ਹਾਂ ਦੇ ਨਾਮ ਗਲੋਬਲਕ ਸਿੱਖ ਸਟਡੀਜ਼ ਦੇ ਵੈਬਸਾਈਟ ਤੇ ਲੇਖਿਕਾਂ ਦੇ ਤੌਰ ਤੇ ਲੱਗੇ ਹੋਏ ਹਨ। ਇਨ੍ਹਾਂ ਸਭਨਾਂ ਨੂੰ ਆਪਣੇ ਵਿਚਾਰ ਦੇਣ ਲਈ ਆਖਿਆ ਗਿਆ ਸੀ।
ਇਸ ਗੱਲ ਦੇ ਬਾਵਜੂਦ ਕਿ ਦੋਵੇਂ ਪਾਸੇ ਦੇ ਵਿਚਾਰਕਾਂ ਤੇ ਹਵਾਲਿਆਂ ਵਿਚ ਬੜਾ ਵੱਡਾ ਪਾੜਾ ਸੀ, ਇਨ੍ਹਾਂ ਸਾਰਿਆਂ ਨੇ ਹੀ ਸਿੱਖਾਂ ਦੇ ਜੀਵਨ ਢੰਗ ’ਤੇ ਹੋ ਰਹੇ ਇਸ ਆਕਰਮਣ ਬਾਰੇ ਖੁਲ੍ਹਕੇ ਪੁਸਤਕਾਂ ਅਤੇ ਲੇਖਾਂ ਵਿਚ ਲਿਖਿਆ ਅਤੇ ਅੰਤ੍ਰਰਾਸ਼ਟ੍ਰੀ ਕਾਨਫ੍ਰੰਸਾਂ ਵਿਚ ਭਾਗ ਲਿਆ। ਸਿੱਖ ਭਾਈਚਾਰਾ ਤਾਂ ਸੱਚੇ ਸੁਚੇ ਵਿਦਵਾਨਾਂ ਨੂੰ ਆਪਣੇ ਪੂਰੇ ਸਾਧਨ ਦੇ ਕੇ ਉਨ੍ਹਾਂ ਦੀ ਮੱਦਦ ਵੀ ਕਰਨਾ ਚਾਹੁੰਦਾ ਹੈ। ਅਸੀਂ ਤਾਂ ਨੌਜਵਾਨ ਖੋਜੀਆਂ ਨੂੰ ਇਹ ਬੇਨਤੀ ਵੀ ਕਰਦੇ ਹਾਂ ਕਿ ਉਹ ਚੁੰਝ ਗਿਆਨ ਦੀ ਥਾਂ ਗੰਭੀਰਤਾ ਅਤੇ ਹਲੀਮੀ ਦਾ ਪੱਲਾ ਫੜਨ। ਮਨ ਦੇ ਦੁਆਰ ਖੁਲ੍ਹੇ ਰੱਖਣ ਨਾਲ ਵਿਦਿਆ ਹਰ ਪਾਸਿਉਂ ਮਿਲਦੀ ਹੈ ਅਤੇ ਇਵੇਂ ਅਗਲੀ ਸਦੀ ਵਿਚ ਚੰਗੇ ਵਿਚਾਰਾਂ ਦਾ ਸੁਆਗਤ ਹੋਵੇਗਾ। ਸਿੱਖ ਧਰਮ ਦੇ ਚੌਖਟੇ ਵਿਚ ਰਹਿ ਕੇ ਅਤੇ ਨਵੀਨ ਵਿਗਿਆਨ ਨੂੰ ਧਿਆਨ ਵਿਚ ਰੱਖਕੇ ਵਿਦਵਾਨਾਂ ਅਤੇ ਖੋਜੀਆਂ ਨੂੰ ਰਾਹ ਦਿਖਾਉਣ ਦੀ ਬੇਹੱਦ ਗੰਭੀਰ ਅਤੇ ਔਖੀ ਘਾਲਣਾ ਦੀ ਲੋੜ ਹੈ। ਸਿੱਖ ਧਰਮ ਨੂੰ ਹੁਣੇ ਬਾਹਰਲੇ ਦੇਸਾਂ ਨਾਲ ਸਾਂਝਾ ਕਰਨ ਦੀ ਜ਼ਰੂਰਤ ਹੈ ਤੇ ਜੇ ਇਹ ਅੱਜ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਇਹਦੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ ਜਿਵੇਂ:-

  • ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਖਾਸ ਤੌਰ ’ਤੇ ਬਾਹਰਲੇ ਦੇਸਾਂ ਵਿਚ ਪੈਦਾ ਹੋਏ ਬੱਚਿਆਂ ਲਈ ਸਿੱਖ ਧਰਮ ਬਾਰੇ ਬੜੇ ਅਜੀਬ ਭਰਮ ਭੁਲੇਖੇ ਖੜੇ ਹੋ ਜਾਣਗੇ ਜਿਨ੍ਹਾਂ ਨਾਲ ਸਾਡੇ ਸਮਾਜ ’ਤੇ ਬਹੁਤ ਮਾੜਾ ਅਸਰ ਪਵੇਗਾ।
  • ਪੱਛਮੀ ਸਭਿਅਤਾਵਾਂ ਨੂੰ ਸਿੱਖ ਧਰਮ ਦਾ ਠੀਕ ਬੋਧ ਨਹੀਂ ਹੋ ਸਕੇਗਾ।
  • ਸਿੱਖ ਧਰਮ ਦੇ ਆਧਾਰ ਹੀ ਮੂਲ ਰੂਪ ਵਿਚ ਬਦਲਨੇ ਸ਼ੁਰੂ ਹੋ ਜਾਣਗੇ।
  • ਇਨ੍ਹਾਂ ਹਾਲਤਾਂ ਵਿਚ ਇਹ ਸਮਝ ਲਿਆ ਜਾਵੇਗਾ ਕਿ ਸਿੱਖ ਵਿਦਵਾਨਾਂ ਨੇ ਆਪਣੇ ਧਰਮ ਨੂੰ ਬਚਾਉਣ ਲਈ ਆਪਣਾ ਫਰਜ਼ ਨਹੀਂ ਨਿਭਾਇਆ
    ਸਾਨੂੰ ਉਮੀਦ ਹੈ ਕਿ ਸਾਡਾ ਬਿਨਾਂ ਕਿਸੇ ਮੁਨਾਫੇ ਨੂੰ ਮੁੱਖ ਰੱਖਕੇ ਚਲਾਇਆ ਹੋਇਆ ਵੈਬਸਾਈਟ www.globalsikhstudies.net ਹਰ ਇੱਕ ਸਿੱਖ ਦੀ ਸਿੱਖੀ ਨੂੰ ਸਮਝਣ ਵਿਚ ਮਦਦ ਕਰ ਸਕੇਗਾ। ਦੇਸੋਂ ਬਾਹਰ ਰਹਿੰਦੇ ਸਿੱਖਾਂ ਦੀ ਜਾਣਕਾਰੀ ਇਹਦੇ ਨਾਲ ਵਧੇਗੀ ਅਤੇ ਆਪਸੀ ਦੂਰੀਆਂ ਘਟਣਗੀਆਂ।

EMAIL- jasbirmann@aol.com

ਜਸਬੀਰ ਸਿੰਘ ਮਾਨ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!