ਦੇਖੀ ਤੇਰੀ ਵਲੈਤ

Date:

Share post:

Coming to Coventry: Stories from the South Asian Pioneers. Pippa Virdee, Jiety Samra and Stacey Bains. Coventry Teaching Primary Care Trust & The Herbert Gallery. ISBN 0-9541185-4-5. pp 132. A4 Size. £7.99. 2006. Website: www.coming2coventry.org

ਪਰਦੇਸਾਂ ਵਿਚ ਪੰਜਾਬੀ ਵਸੇਬੇ ਨੂੰ ਪੂਰੀ ਸਦੀ ਹੋ ਗਈ ਹੈ। ਪਰਦੇਸਾਂ ਵਿਚ ਇਸ ਵੇਲੇ ਘੱਟੋ-ਘਟ ਚਾਲ਼ੀ ਲੱਖ ਪੰਜਾਬੀ ਵਸਦੇ ਹਨ, ਜਿਨ੍ਹਾਂ ਨੂੰ ਬਾਬੇ ਗੁਰੂ ਨਾਨਕ ਦੀ “ਵਸਦੇ ਰਹੋ; ਉੱਜੜ ਜਾਓ” ਵਾਲ਼ੀ ਸਾਖੀ ਚਿਤਾਰ ਕੇ ਅਣੋਖੀ ਖ਼ੁਸ਼ੀ ਹੁੰਦੀ ਹੈ।
ਸੰਨ 1880ਆਂ ਵਿਚ ਭਰਤੀ ਹੋ ਕੇ ਪਰਦੇਸੀਂ ਜਾਣ ਵਾਲ਼ੇ ਪਹਿਲੇ ਪੰਜਾਬੀ ਫ਼ੌਜੀ ਸੀ। ਇਨ੍ਹਾਂ ਥਾਂ-ਪਰ-ਥਾਂ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਲਾਈਆਂ; ਸੰਨ 1900 ਦੀ ਚੀਨ ਦੀ ਬਾਕਸਰ ਬਗ਼ਾਵਤ ਸਿੱਖ ਫ਼ੌਜੀਆਂ ਨੇ ਕੁਚਲੀ ਸੀ। ਉੱਦਮੀ ਸਿੰਘ ਪਰਦੇਸੀਂ ਨਾਮ ਕਟਾ ਕੇ ਵਪਾਰ ਤੇ ਹੋਰ ਨੌਕਰੀਆਂ ਕਰਨ ਲੱਗੇ। ਪੂਰਬੀ ਅਫ਼ਰੀਕਾ ਵਿਚ ਰੇਲ ਪੰਜਾਬੀ ਕਾਰੀਗਰਾਂ ਨੇ ਸੰਨ 1895 ਵਿਚ ਰੇਲ ਵਿਛਾਉਣੀ ਸ਼ੁਰੂ ਕੀਤੀ ਸੀ। ਸੰਨ 1906 ਵਿਚ ਕੋਈ ਪੰਜ ਹਜ਼ਾਰ ਪੰਜਾਬੀ ਕੈਨੇਡੇ ਪੁੱਜ ਚੁੱਕੇ ਸੀ; ਫੇਰ ਇਨ੍ਹਾਂ ਨੇ ਅਮਰੀਕਾ ਵਲ ਮੂੰਹ ਕੀਤਾ। ਪਰਦੇਸ ਤੇ ਗ਼ੁਲਾਮੀ ਦੀ ਨਮੋਸ਼ੀ ਚੋਂ ਗ਼ਦਰ ਲਹਿਰ ਚੱਲੀ। ਇਨ੍ਹਾਂ ਕਾਮਿਆਂ ਤੇ ਯੋਧਿਆਂ ਦੀ ਵਾਰਤਾ ਭਾਈ ਸਾਧੂ ਸਿੰਘ ਧਾਮੀ ਦੇ ਨਾਵਲ ‘ਮਲੂਕਾ’ ਵਿਚ ਹੈ।
ਮਹਾਰਾਜਾ ਦਲੀਪ ਸਿੰਘ ਇੰਗਲੈਂਡ ਆਉਣ ਵਾਲ਼ਾ ਪਹਿਲਾ ਪੰਜਾਬੀ ਸੀ। ਫੇਰ ਸੰਨ 1878 ਵਿਚ ਅੰਗਰੇਜ਼ਾਂ ਵੇਲੇ ਦੀਆਂ ਲਹੌਰ ਦੀਆਂ ਸਾਰੀਆਂ ਇਮਾਰਤਾਂ ਸਣੇ ਅਮ੍ਰਿਤਸਰ ਦੇ ਖ਼ਾਲਸਾ ਕਾਲਿਜ ਦੇ ਉਸਰੱਈਏ ਭਾਈ ਰਾਮ ਸਿੰਘ ਨੇ ਮਲਿਕਾ ਵਿਕਟੋਰੀਆ ਦਾ ਵਾੲ੍ਹੀਟ ਟਾਪੂ ਵਾਲ਼ਾ ਹੁਨਾਲ ਦੀ ਰੁੱਤ ਦਾ ਮਹਿਲ ਉਸਾਰਿਆ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿਚ ਲਾਲਾ ਹਰਦਿਆਲ ਤੇ ਮਦਨ ਲਾਲ ਢੀਂਗਰੇ ਜਿਹੇ ਇਨਕਲਾਬੀਆਂ ਨੂੰ ਇੰਗਲੈਂਡ ਚ ਆ ਕੇ ਸਿਆਸੀ ਹੋਸ਼ ਆਈ। ਸੰਨ 1908 ਵਿਚ ਪਟਿਆਲ਼ੇ ਵਾਲ਼ੇ ਰਾਜੇ ਨੇ ਇੰਗਲੈਂਡ ਦਾ ਪਹਿਲਾ ‘ਖ਼ਾਲਸਾ ਜੱਥਾ’ ਗੁਰਦੁਆਰਾ ਲੰਡਨ ਚ ਬਣਵਾਇਆ ਸੀ। ਬੈਰਿਸਟਰੀ ਤੇ ਅਕਲ ਦੀ ਡਾਕਟਰੀ ਕਰਨ ਵਾਲ਼ੇ ਪਹਿਲੜੇ ਪੰਜਾਬੀਆਂ ਵਿਚ ਗੁਲਸ਼ਨ ਲਾਲ ਚੋਪੜਾ, ਮੁਲਖ ਰਾਜ ਆਨੰਦ, ਮੀਆਂ ਮੁਮਤਾਜ਼ ਦੌਲਤਾਨਾ, ਮੀਆਂ ਇਫ਼ਤਖ਼ਾਰੁਦੀਨ, ਮਹਿਮੂਦ ਅਲੀ ਕਸੂਰੀ, ਕਪੂਰ ਸਿੰਘ, ਧਰਮ ਅਨੰਤ ਸਿੰਘ ਅਤੇ ਬਲਬੀਰ ਸਿੰਘ ਜਿਹੇ ਦਾਨੇ-ਬੀਨੇ ਸਨ।
ਪਹਿਲੀ ਤੇ ਦੂਜੀ ਆਲਮੀ ਜੰਗ ਵਿਚਲੇ ਅਰਸੇ ਵਿਚ ਪੰਜਾਬੀ ਕਾਮਿਆਂ ਵਿਚ ਬਹੁਤੇ ਡੱਗੀਆਂ ਲਾਉਣ ਵਾਲ਼ੇ ਭਾਟੜੇ ਸਿੰਘ ਤੇ ਮੁਸਲਮਾਨ ਹੁੰਦੇ ਸਨ। ਜੁਲਾਈ 1940 ਵਿਚ ਊਧਮ ਸਿੰਘ ਲੰਡਨ ਵਿਚ ਫਾਹੇ ਲੱਗਾ। ਦੂਜੀ ਜੰਗ ਅਤੇ ਪੰਜਾਬ ਦੇ ਉਜਾੜੇ ਪਿੱਛੋਂ ਪੰਜਾਬੀ ਕਾਮਿਆਂ ਦੇ ਪੂਰਾਂ ਦੇ ਪੂਰ ਆਏ ਅਤੇ ਹੁਣ 8 ਲੱਖ ਪੰਜਾਬੀ (ਸਿੱਖ, ਮੁਸਲਮਾਨ, ਹਿੰਦੂ, ਬੋਧੀ ਅਤੇ ਈਸਾਈ) ਇੰਗਲੈਂਡ ਵਿਚ ਮੌਜੂਦ ਹਨ। ਅੱਧੀ ਸਦੀ ਦੀ ਇਹ ਹੱਡਬੀਤੀ ਇਥੇ ਰਚੇ ਗਏ ਪੰਜਾਬੀ ਸਾਹਿਤ ਦੀਆਂ ਕਹਾਣੀਆਂ ਤੇ ਸ਼ਾਇਰੀ ਚ ਟਾਵੀਂ-ਟਾਵੀਂ ਦਿਸਦੀ ਹੈ, ਪਰ ਸਾਧੂ ਸਿੰਘ ਧਾਮੀ ਦੇ ਨਾਵਲ ਮਲੂਕੇ ਵਰਗਾ ਕੋਈ ਵੱਡਾ ਨਾਵਲ ਨਹੀਂ ਲਿਖ ਸਕਿਆ। ਅਬਦੁੱਲਾ ਹੁਸੈਨ ਦਾ ਉਰਦੂ ਚ ਲਿਖਿਆ ਨਾਵਲਿਟ ਵਾਪਸੀ ਕਾ ਸਫ਼ਰ ਜ਼ਰੂਰ ਗੌਲਣ ਜੋਗਾ ਹੈ।
‘ਕਮਿੰਗ ਟੂ ਕੌਵੈਂਟਰੀ’ 1960ਵਿਆਂ ਵਿਚ ਆਏ ਪੰਜਾਬੀ ਕਾਮਿਆਂ ਦੇ ਇਤਿਹਾਸ ਦੀ ਸਚਿਤਰ ਕਿਤਾਬ ਹੈ। ਪਿਪਾ ਵਿਰਦੀ, ਜੀਤੀ ਸਾਮਰਾ ਅਤੇ ਸਟੇਸੀ ਬੈਂਸ ਦੀ ਬਣਾਈ ਮੋਮੀ ਕਾਗ਼ਜ਼ ‘ਤੇ ਛਪੀ ਇਹ ਸੁਹਣੀ ਕਿਤਾਬ ਸਿਰਫ਼ ਇੰਗਲੈਂਡ ਦੇ ਮਾਝੇ ਦੇ ਸਨਅਤੀ ਸ਼ਹਿਰ ਕੌਵੈਂਟਰੀ ਦਾ ਹੀ ਇਤਿਹਾਸ ਨਹੀਂ; ਹੋਰਨਾਂ ਸ਼ਹਿਰਾਂ ਵਿਚ ਪੰਜਾਬੀਆਂ ਦੀ ਵੀ ਰਾਮ-ਕਹਾਣੀ ਹੈ। ਕਿਤਾਬ ਦੇ ਸ਼ੁਰੂ ਵਿਚ ਲੇਖਕ ਬੀਬੀਆਂ ਦੇ ਦੱਸਣ ਮੂਜਬ ਇਨ੍ਹਾਂ ਨੇ ਸੱਠ ਔਰਤਾਂ-ਮਰਦਾਂ ਨਾਲ਼ ਗੱਲਾਂ ਰਕਾਟ ਕੀਤੀਆਂ ਅਤੇ ਛੇ ਸੌ ਤੋਂ ਵਧ ਤਸਵੀਰਾਂ ਇਕੱਠੀਆਂ ਕੀਤੀਆਂ। ਗੱਲਾਂ ਸਾਰਿਆਂ ਦੀਆਂ ਰਲ਼ਦੀਆਂ-ਮਿਲ਼ਦੀਆਂ ਹਨ ਕਿ ਇਨ੍ਹਾਂ ਨੇ ਕਿਵੇਂ ਕਰੜੇ ਦਿਲ ਨਾਲ਼ ਅਪਣਾ ਘਰ ਛੱਡਿਆ ਅਤੇ ਪਰਦੇਸ ਵਿਚ ਹੱਡ-ਭੰਨਵੀਂ ਮਿਹਨਤ-ਮਜੂਰੀ ਕਰਕੇ ਪਿੱਛਾ ਵੀ ਦੇਖਿਆ; ਮਾਪੇ ਵੀ ਸਾਂਭੇ, ਨਿਆਣੇ ਪਾਲ਼ ਕੇ ਜਵਾਨ ਕੀਤੇ।
ਤਸਵੀਰ ਜਾਹਰੀ ਕਲਾ ਹੁੰਦੀ ਹੈ। ਹਰ ਤਸਵੀਰ ਮੂੰਹੋਂ ਬੋਲਦੀ ਹੈ; ਕੋਈ ਵੀ ਤਸਵੀਰ ਗੁੰਗੀ ਨਹੀਂ ਹੁੰਦੀ। ਆਮ ਲੋਕਾਂ ਦੀਆਂ ਅਪਣੇ ਘਰ ਦੇ ਕੈਮਰਿਆਂ ਨਾਲ਼ ਖਿੱਚੀਆਂ ਇਸ ਕਿਤਾਬ ਦੀਆਂ ਤਸਵੀਰਾਂ ਦੀ ਸਾਦਗੀ ਹੀ ਇਨਾਂ ਦੀ ਵਡਿਆਈ ਹੈ। ਇਨ੍ਹਾਂ ਚ ਕੋਈ ‘ਕਲਾਕਾਰੀ’ ਨਹੀਂ। ਇਹ ਫ਼ੈਮਿਲੀ ਐਲਬਮ ਦੀਆਂ ਤਸਵੀਰਾਂ ਹਨ ਅਤੇ ਇਹ ਦੇਖ ਕੇ ਵੀ ਇੰਜ ਲਗਦਾ ਹੈ ਕਿ ਜਿਵੇਂ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਬੈਠਕ ਵਿਚ ਬੈਠਿਆਂ ਉਨ੍ਹਾਂ ਨਾਲ਼ ਗੱਲਾਂ ਕਰਦੇ ਤਸਵੀਰਾਂ ਦੇਖ-ਦੇਖ ਖ਼ੁਸ਼ ਹੁੰਦੇ ਹੋਈਏ। ਤਸਵੀਰਾਂ ਇਸ ਹਿਸਾਬ ਨਾਲ਼ ਜੜੀਆ ਹੋਈਆਂ ਹਨ: ਕੌਵੈਂਟਰੀ ਚ ਆਮਦ, ਘਰ ਦਾ ਜੀਉਣ, ਕੰਮਕਾਜ (ਕੋਲ਼ਾ ਖਾਣਾਂ, ਡਨਲਪ, ਲੋਹਾ ਢਾਲਣ ਵਾਲ਼ੀਆਂ, ਕਾਰਾਂ ਤੇ ਹਵਾਈ ਜਹਾਜ਼ਾਂ ਦੇ ਇੰਜਣ ਬਣਾਉਣ ਵਾਲ਼ੀਆਂ ਫ਼ੈਕਟਰੀਆਂ) ਸਿਆਸੀ ਇਕੱਠ ਤੇ ਦਿਨ-ਤਿਹਾਰ (ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਚੰਦੇ ਉਗਰਾਹੁਣ ਆਉਂਦੇ ਹੁੰਦੇ ਸੀ। ਕਿਤਾਬ ਵਿਚ ਸਰਦਾਰ ਅਜੀਤ ਸਿੰਘ ਦੀ ਚਾਲ਼ੀ ਸਾਲ ਦੀ ਜਲਾਵਤਨੀ ਕੱਟ ਕੇ ਵਤਨ ਮੁੜਦਿਆਂ ਦੀ ਲੰਡਨ ਦੇ ਗੁਰਦੁਆਰੇ ਵਿਚ ਸੰਗਤ ਨਾਲ਼ ਤਸਵੀਰ ਪਹਿਲੀ ਵਾਰ ਛਪੀ ਹੈ ਅਤੇ ਚੀਮਿਆਂ ਵਾਲ਼ੇ ਗ਼ਦਰੀ ਬਾਬੇ ਕਰਮ ਸਿੰਘ ਦੀ ਸੰਨ 1954 ਦੀ ਤਸਵੀਰ ਵੀ, ਜਦ ਇਹ ਕੌਵੈਂਟਰੀ ਅਪਣੇ ਪੇਂਡੂਆਂ ਨੂੰ ਮਿਲਣ ਆਇਆ ਹੋਇਆ ਸੀ), ਬਚਪਨ ਦੀਆਂ ਯਾਦਾਂ, ਸਮਾਜੀ ਜੀਉਣ, ਖੇਡਾਂ (ਰਗਬੀ, ਫ਼ੁਟਬਾਲ, ਰੱਸਾਕਸ਼ੀ ਤੇ ਕਬੱਡੀ), ਸੈਰ-ਤਫ਼ਰੀਹ ਅਤੇ ਨਵਾਂ ਘਰ। ਇੰਗਲੈਂਡ ਵਿਚ ਹਿੰਦੀ ਕਾਮਿਆਂ ਦੇ ਹੱਕਾਂ ਦੀ ਰਾਖੀ ਅਤੇ ਗ਼ਦਰ-ਕਿਰਤੀ ਲਹਿਰ ਦੀ ਹਿਮਾਇਤ ਵਾਸਤੇ ਬਣੀ ਹਿੰਦ ਮਜ਼ਦੂਰ ਸਭਾ ਦਾ ਗੜ੍ਹ ਕੌਵੈਂਟਰੀ ’ਚ ਹੀ ਹੁੰਦਾ ਸੀ।
ਪੰਜਾਬੀ ਨੌਜਵਾਨ ਇਸ ਜ਼ਬਾਨੀ ਤਾਰੀਖ਼ (ਓਰਲ ਹਿਸਟਰੀ) ਦੀ ਕਿਤਾਬ ਵਰਗਾ ਉੱਦਮ ਇੰਗਲੈਂਡ ਤੇ ਸਕੌਟਲੈਂਡ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਕਰ ਰਹੇ ਹਨ। ਇਸੇ ਤਰ੍ਹਾਂ ਦਾ ਕੰਮ ਅਮਰੀਕਾ ਤੇ ਕੈਨੇਡੇ ਦੀਆਂ ਯੂਨੀਵਰਸਟੀਆਂ ਚ ਵੀ ਹੋ ਰਿਹਾ ਹੈ। ਇਹ ਪੰਜਾਬੀ ਭਾਈਚਾਰੇ ਨੂੰ ਸਮਝਣ ਦੇ ਨਾਲ਼-ਨਾਲ਼ ਪੰਜਾਬੀਆਂ ਨਾਲ਼ ਵਾਹ ਪਾਉਣ ਵਾਲ਼ੇ ਗੋਰਿਆਂ ਅਤੇ ਸਕੂਲਾਂ ਵਿਚ ਪੜ੍ਹਾਉਣ ਦੇ ਵੀ ਕੰਮ ਆਉਂਦੀ ਹੈ। ਪਿਛਲੇ ਦਹਾਕੇ ਤੋਂ ਪੂਰਬੀ ਪੰਜਾਬ ਵਿਚ ਦੁਆਬੇ ਦੇ ਪਰਦੇਸੀ ਦਾਨੀ ਥਾਂ-ਥਾਂ ਹਸਪਤਾਲ, ਸਕੂਲ ਉਸਾਰ ਕੇ ਬੜਾ ਨੇਕੀ ਦਾ ਕੰਮ ਕਰ ਰਹੇ ਹਨ। ਪਰ ਪੰਜਾਬ ਦੇ ਹਰ ਪਿੰਡ-ਨੱਗਰ ਦਾ ਤਸਵੀਰਾਂ ਸਣੇ ਇਤਿਹਾਸ ਦਰਜ ਕਰਨ ਦੀ ਫ਼ੌਰੀ ਲੋੜ ਹੈ। ਹਰ ਪਿੰਡ ਦਾ ਅਜਾਇਬਘਰ ਬਣਨਾ ਚਾਹੀਦਾ ਹੈ, ਜਿਸ ਵਿਚ ਪਿੰਡ ਦੇ ਹਰ ਟੱਬਰ ਦਾ ਵੇਰਵਾ, ਤਸਵੀਰਾਂ ਤੇ ਅਲੋਪ ਹੁੰਦੀਆਂ ਜਾਂਦੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਣ। ਪੰਜਾਬੀ ਪਰਵਾਸ ਦੀ ਖੋਜ ਦਾ ਜਤਨ ਜਲੰਧਰ ਦੇ ਖ਼ਾਲਸਾ ਕਾਲਜ ਵਿਚ ਡਾਕਟਰ ਦਰਸ਼ਨ ਸਿੰਘ ਤਤਲੇ ਨੇ ਸੈਂਟਰ ਫ਼ੌਰ ਮਾਈਗ੍ਰੇਸ਼ਨ ਸਟੱਡੀਜ਼ ਬਣਾ ਕੇ ਸ਼ੁਰੂ ਕੀਤਾ ਹੈ। ਪਰ ਇਹ ਕੰਮ ਪੰਜਾਬ ਦੀ ਕਿਸੇ ਵੱਡੀ ਯੂਨੀਵਰਸਟੀ ਦੇ ਕਰਨ ਦਾ ਹੈ। ਅ.ਚੰ.

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!