ਪੰਜਾਬ ਦਾ ਉਜਾੜਾ : ਪੰਜਾਬੀ ਕਲਾਕਾਰ ਤੇ ਉਨ੍ਹਾਂ ਦੀ ਕਲਾ – ਪ੍ਰੇਮ ਸਿੰਘ

Date:

Share post:

ਪੰਜਾਬ ਦੇ ਉਜਾੜੇ ਨੂੰ 60 ਵਰ੍ਹੇ ਹੋਣ ਲੱਗੇ ਹਨ। ਤਖ਼ਤ ਲਹੌਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪ੍ਰਤੀਕ ਸੀ। ਫ਼ਿਰਕਾਪ੍ਰਸਤੀ ਨੇ ਪੰਜਾਬੀਅਤ ਨੂੰ ਤਬਾਹ ਕਰ ਕੇ ਰਖ ਦਿੱਤਾ। ਮੈਨੂੰ 1971 ਦੀ ਗੱਲ ਯਾਦ ਹੈ ਕਿ ਜਦੋਂ ਮੈਂ ਬੰਬਈ ਸਮਰ ਸਕੂਲ ਚ ਹਿੱਸਾ ਲੈਣ ਗਿਆ ਸੀ। ਉੱਥੇ ਇਕ ਦਿਨ ਪ੍ਰਸਿੱਧ ਇੰਡਸਟਰੀਅਲ ਫ਼ੋਟੋਗਰਾਫ਼ਰ ਦਾ ਲੈਕਚਰ ਸੀ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਅਧਿਆਪਕਾਂ ਨਾਲ਼ ਉਹਨੇ ਅਪਣੀ ਸਿਆਣ ਕੁਝ ਇਸ ਤਰ੍ਹਾਂ ਕਰਵਾਈ: “ਅੱਜ ਤੋਂ 40 ਵਰ੍ਹੇ ਪਹਿਲਾਂ ਮੇਰਾ ਜਨਮ ਲਹੌਰ ਚ ਹੋਇਆ ਸੀ। ਮੇਰਾ ਨਾਂ ਸੀ, ਧਰਮ ਮਿੱਤਰ ਬੇਦੀ। ਤਕਸੀਮ ਵੇਲੇ ਮੈਨੂੰ ਬੰਬਈ ਆਉਣਾ ਪਿਆ ਤੇ ਮੇਰੇ ਨਾਂ ਦਾ ਧਰਮ ਕਿਤੇ ਲਹੌਰ ਤੇ ਬੰਬਈ ਵਿਚਕਾਰ ਗੁੰਮ ਹੋ ਗਿਆ ਤੇ ਹੁਣ ਮੇਰਾ ਨਾਂ ਹੈ ਮਿੱਤਰ ਬੇਦੀ।”

ਵੱਡੇ ਰੋiਲ਼ਆਂ ’ਚ ਕਈ ਜਾਣੇ-ਪਛਾਣੇ ਕਲਾਕਾਰਾਂ ਨੂੰ ਵੀ ਅਪਣਾ ਘਰ ਛੱਡ ਕੇ ‘ਰਫ਼ੂਜੀ’ ਬਣਨਾ ਪਿਆ ਸੀ। ਧਨਰਾਜ ਭਗਤ, ਪ੍ਰਾਣ ਨਾਥ ਮਾਗੋ, ਸਰਦਾਰੀ ਲਾਲ ਪਰਾਸ਼ਰ, ਅਮਰ ਨਾਥ ਸਹਿਗਲ, ਰਾਮ ਲਾਲ, ਜਸਵੰਤ ਸਿੰਘ, ਕੇ.ਸੀ. ਆਰੀਅਨ, ਸਤੀਸ਼ ਗੁਜਰਾਲ, ਕ੍ਰਿਸ਼ਣ ਖੰਨਾ, ਕੰਵਲ ਨੈਣ, ਬਲਦੇਵ ਰਾਜ ਰਤਨ, ਬੀ.ਸੀ. ਸਾਨਿਆਲ (‘ਸਨਮਾਨਿਆ ਪੰਜਾਬੀ’) ਦਿੱਲੀ ਆ ਕੇ ਵਸ ਗਏ। ਰੂਪ ਕ੍ਰਿਸ਼ਣ ਤੇ ਮੇਰੀ ਕ੍ਰਿਸ਼ਣ 1946 ਵਿਚ ਹੀ ਇੰਗਲੈਂਡ ਪਰਵਾਸ ਕਰ ਗਏ ਸਨ। ਇਨ੍ਹਾਂ ਦੇ ਸਮਕਾਲੀ ਕਲਾਕਾਰ ਹੁਸੈਨ ਬਖ਼ਸ਼, ਮੁਹੰਮਦ ਆਲਮ, ਅੱਲ੍ਹਾ ਬਖ਼ਸ਼ ਤੇ ਅਬਦੁਰ ਰਹਿਮਾਨ ਚੁਗ਼ਤਾਈ ਮੁਸਲਮਾਨ ਹੋਣ ਕਰਕੇ ਲਹੌਰ ਹੀ ਰਹੇ।
ਮੁੜ ਕੇ ਨਵੀਂ ਮਿੱਟੀ ਚ ਜੜ੍ਹਾਂ ਲਾਉਣਾ ਸੌਖੀ ਗੱਲ ਨਹੀਂ ਸੀ। ਏਨੇ ਵੱਡੇ ਹਾਦਸੇ ਕਰਕੇ ਲੋਕਾਈ ਸੁੰਨ ਹੋਈ ਪਈ ਸੀ।
ਗੁੱਜਰਾਂਵਾਲ਼ੇ ਦਾ ਜੰਮਪਲ ਐੱਸ ਐੱਲ (ਸਰਦਾਰੀ ਲਾਲ) ਪਰਾਸ਼ਰ (1904-1990) ਤਕਸੀਮ ਵੇਲੇ ਲਹੌਰ ਦੇ ਮੇਓ ਸਕੂਲ ਆੱਵ ਆਰਟਸ ਦਾ ਸਹਾਇਕ ਪ੍ਰਿੰਸੀਪਲ ਸੀ। ਇਹਨੂੰ 9 ਅਗਸਤ 1947 ਨੂੰ ਸ਼ਿਮਲਿਓਂ ਮਹਿਕਮਾ ਸਨਅਤ ਪੂਰਬੀ ਪੰਜਾਬ ਦੇ ਅਫ਼ਸਰ (ਸਪੈਸ਼ਲ ਡਿਊਟੀ) ਦੀ ਤਾਰ ਮਿਲ਼ੀ, ਜਿਸ ਵਿਚ ਪਰਾਸ਼ਰ ਨੂੰ ਫ਼ੌਰਨ ਲਹੌਰ ਜਾ ਕੇ ਡਿਊਟੀ ’ਤੇ ਰਿਪੋਰਟ ਕਰਨ ਦਾ ਹੁਕਮ ਸੀ। ਰੌiਲ਼ਆਂ ਕਰਕੇ ਉਸ ਵੇਲੇ ਆਰਟ ਸਕੂਲ ਬੰਦ ਸੀ। ਮਕਸਦ ਸੀ ਕਿ ਜੇ ਲਹੌਰ ਪੂਰਬੀ ਪੰਜਾਬ ਦੇ ਹਿੱਸੇ ਆਉਂਦਾ ਹੈ, ਤਾਂ ਆਰਟ ਸਕੂਲ ਦਾ ਚਾਰਜ ਲੈਣਾ ਹੈ। ਪਰਾਸ਼ਰ ਨੇ ਅਪਣੀ ਜਾਨ ਦੀ ਪਰਵਾਹ ਨਾ ਕਰਦਿਆਂ 12 ਅਗਸਤ 1947 ਨੂੰ ਲਹੌਰ ਜਾ ਕੇ ਡਿਊਟੀ ’ਤੇ ਰਿਪੋਰਟ ਕੀਤੀ। ਲਹੌਰ ਪੱਛਮੀ ਪੰਜਾਬ ਦੇ ਹਿੱਸੇ ਪੈ ਗਿਆ। 17 ਅਗਸਤ 1947 ਨੂੰ ਪਰਾਸ਼ਰ ਨੂੰ ਅਪਣੀ ਜਾਨ ਦੀ ਬਾਜ਼ੀ ਲਾ ਕੇ ਉੱਥੋਂ ਨੱਸਣਾ ਪਿਆ ਅਤੇ ਸਾਰਾ ਕੁਝ ਲਹੌਰ ਛੱਡ ਕੇ ਉਹ ਤੇੜ ਕਪੜਿਆਂ ਨਾਲ਼ ਹੀ ਬੜੀ ਮੁਸ਼ਕਿਲ ਨਾਲ਼ ਦਿੱਲੀ ਪਹੁੰਚਿਆ। ਜਾਇਦਾਦ ਤਾਂ ਗਈ ਹੀ ਤੇ ਨਾਲ਼ ਹੀ ਗਈਆਂ ਉਹਦੀਆਂ ਬਣਾਈਆਂ ਕਲਾ-ਕਿਰਤਾਂ, ਜਿਨ੍ਹਾਂ ਨੂੰ ਉਹ ਅਪਣੇ ਜੀਵਨ ਦਾ ਅਨਮੋਲ ਖ਼ਜ਼ਾਨਾ ਮੰਨਦਾ ਸੀ। ਵੰਡ ਮਗਰੋਂ ਹਿੰਦੁਸਤਾਨ ਵਿਚ ਛੇਤੀ ਕਰਕੇ ਅਪਣੇ ਮਹਿਕਮੇ ਵਿਚ ਨੌਕਰੀ ਨਹੀਂ ਮਿਲ਼ੀ। 11 ਜਨਵਰੀ, 1948 ਨੂੰ ਸਰਕਾਰ ਨੇ ਉਹਨੂੰ ਅੰਬਾਲੇ ਬਲਦੇਵ ਨਗਰ ਰਿਫ਼ਿਊਜੀ ਕੈਂਪ ਦਾ ਕਮਾਡੈਂਟ ਬਣਾ ਦਿੱਤਾ। ਵੰਡ ਪਿੱਛੋਂ ਦਾ ਇਹ ਵੱਡਾ ਕੈਂਪ ਸੀ, ਜਿਸ ਵਿਚ ਕੋਈ ਤੀਹ ਹਜ਼ਾਰ ਦੇ ਕਰੀਬ ਸ਼ਰਣਾਰਥੀ ਸਨ।

ਪਰਾਸ਼ਰ ਸ਼ਾਇਦ ਪਹਿਲਾ ਕਲਾਕਾਰ ਸੀ, ਜਿਹਨੇ ਇਸ ਦੁੱਖ ਦੇ ਪਹਾੜ ਥੱਲੇ ਜਰਜਰ ਹੋਏ ਲੋਕਾਂ ਦੇ ਖ਼ਾਕੇ (ਸਕੈੱਚ) ਤੇ ਬੁੱਤ (ਸਕੱਲਪਚਰਜ਼) ਬਣਾਏ। ਅਚਾਨਕ ਹੜ੍ਹ ਆਉਣ ਨਾਲ਼ ਕੈਂਪ ’ਚ ਹਾਲਾਤ ਹੋਰ ਵੀ ਵਿਗੜ ਗਏ। ਇਸੇ ਚਿੱਕੜ ਦੀ ਮਿੱਟੀ ਨਾਲ਼ ਉਹਨੇ ਸਮੇਂ ਤੇ ਸਥਾਨ ਦੀ ਰੂਹ ਨੂੰ ਸ਼ਰਣਾਰਥੀਆਂ ਦੇ ਸਕੱਲਪਚਰਜ਼ ਬਣਾ ਕੇ ਵੀ ਪ੍ਰਗਟਾਇਆ।
ਵੰਡ ਸਮੇਂ ਦੀਆਂ ਇਹ ਕਲਾ-ਕਿਰਤਾਂ ਪਰਾਸ਼ਰ ਦਾ ਇੰਟਰ-ਜੈਨਰੇਸ਼ਨਲ ਸੰਵਾਦ ਹੈ। ਇਨ੍ਹਾਂ ਵਿਚ ਗੂੰਜ ਹੈ, ਜਿਹਦਾ ਪਸਾਰ ਉਹ ਦੇ ਬਾਅਦ ’ਚ ਕੀਤੇ ਕੰਮ ਵਿਚ ਵੀ ਹੈ। ਪਰਾਸ਼ਰ ਦੀਆਂ ਸੰਤਾਲ਼ੀ ਬਾਰੇ ਕਿਰਤਾਂ ਦੀ ਨੁਮਾਇਸ਼ ਅਪ੍ਰੈਲ ਦੇ ਮਹੀਨੇ ਲੰਦਨ ਤੇ ਬਰਲਿਨ ਵਿਚ ਲੱਗ ਰਹੀ ਹੈ।
ਪ੍ਰਾਣ ਨਾਥ ਮਾਗੋ (1923-2006) ਦੇ ਇਸ ਸਮਿਆਂ ਬਾਰੇ ਚਿੱਤਰ ‘ਅਫ਼ਵਾਹਾਂ’ ਤੇ ‘ਸੋਗ ਮਨਾਉਂਦੀਆਂ ਔਰਤਾਂ’ ਕਾਫ਼ੀ ਸਾਰਥਕ ਹਨ। ਇਸ ਪ੍ਰਸੰਗ ਦਾ ਹਰਕ੍ਰਿਸ਼ਣ ਲਾਲ, ਅਮਰ ਨਾਥ ਸਹਿਗਲ ਤੇ ਰਾਮ ਲਾਲ ਦੀ ਕਲਾ ’ਤੇ ਵੀ ਡੂੰਘਾ ਅਸਰ ਦੇਖਿਆ ਜਾ ਸਕਦਾ ਹੈ।
ਤਕਸੀਮ ਵੇਲੇ ਬੁੱਤ-ਤਰਾਸ਼ ਧਨਰਾਜ ਭਗਤ (1917-1988) ਤੀਹ ਵਰਿ੍ਹਆਂ ਦੇ ਸਨ। ਸ਼ੁਰੂ ਵਿਚ ਉਨ੍ਹਾਂ ਨੇ ਮਿੱਟੀ ਤੇ ਪਲਾਸਟਰ ਵਿਚ ਕੰਮ ਕੀਤਾ ਤੇ ਫਿਰ ਲਕੜੀ ’ਤੇ ਹੱਥ ਆਜ਼ਮਾਇਆ। ਅਸਲ ਵਿਚ ਲੱਕੜੀ ਦੀ ਨੱਕਾਸ਼ੀ ਕਰਨ ਵਾਲ਼ੇ ਉਹ ਹਿੰਦੁਸਤਾਨ ਦੇ ਪਹਿਲੇ ਅਜੋਕੇ ਬੁੱਤ-ਤਰਾਸ਼ ਸਨ। ਪਤਲੀਆਂ, ਲੰਮੀਆਂ ਤੇ ਵਲ਼ ਖਾਂਦੀਆਂ ਮੁਟਿਆਰਾਂ ਨੂੰ ਲੱਕੜੀ ਦੇ ਮੁੱਖਾਂ ਵਿੱਚੋਂ ਅਪਣੀ ਚੌਰਸੀ ਦੀਆਂ ਛੁਹਾਂ ਨਾਲ਼ ਸਦਾ ਲਈ ਆਜ਼ਾਦ ਕੀਤਾ। ਚੌਰਸੀ ਦੀ ਛੁਹ ਨਾਲ਼ ਰੂਪਮਾਨ ਕੀਤੀਆਂ ਇਨ੍ਹਾਂ ਸ਼ਕਲਾਂ ਵਿਚ ਜੀਵਨ ਹੈ, ਲੈਅ ਹੈ ਤੇ ਸੰਗੀਤ ਹੈ। ਇਹ ਉਹ ਵੇਲਾ ਸੀ, ਜਦੋਂ ਵੰਡ ਦਾ ਕੋਈ ਡਰ ਨਹੀਂ ਸੀ।

ਫੇਰ ਸੰਨ ਸੰਤਾਲ਼ੀ ਦੀ ਕਾਲ਼ੀ ਅੰਨ੍ਹੇਰੀ ਝੁੱਲ ਗਈ। ਇਨ੍ਹਾਂ ਘਟਨਾਵਾਂ ਦਾ ਇਸ ਬੁੱਤ ਤਰਾਸ਼ ਉੱਤੇ ਅਮਿੱਟ ਪ੍ਰਭਾਵ ਪਿਆ। ਉਹਦੀ ਬੁੱਤ ਤਰਾਸ਼ੀ ਵਿੱਚੋਂ ਕੋਮਲਤਾ ਤੇ ਕਾਵਿਕਤਾ ਅਲੋਪ ਹੋ ਗਈ; ਲਿਸ਼ਕਦੀਆਂ ਮੂਰਤੀਆਂ ਦੀ ਥਾਂ ਚੌਰਸੀਆਂ ਦੀਆਂ ਛੂਹਾਂ ਨਾਲ਼ ਘੜੇ ਖੁਰਦਰੇਪਨ ਤੇ ਜ਼ੋਰਦਾਰ ਵੇਗ ਨੇ ਲੈ ਲਈ। ਉਨ੍ਹਾਂ ਦੀਆਂ ਮੂਰਤੀਆਂ ‘ਪੁਨਰਮਿਲਣ’ ਅਤੇ ‘ਨਿਰਾਸ਼ਾ’ ਇਸੇ ਕਾਲ਼ ਵਿਚ ਹੋਈਆਂ ਘਟਨਾਵਾਂ ਬਾਰੇ ਹਨ। ਇਨ੍ਹਾਂ ਵਿਚ ਅੰਕਿਤ ਵਿਯੋਗ ਤੇ ਉਹਦਾ ਦੁੱਖ ਮਨ ਉੱਤੇ ਡੂੰਘਾ ਅਸਰ ਪਾਉਂਦਾ ਹੈ।
ਸਤੀਸ਼ ਗੁਜਰਾਲ (ਜਨਮ 1926) ਨੇ ਚਿੱਤ੍ਰਕਾਰ, ਮਿਉਰਲਿਸਟ, ਬੁੱਤ-ਤਰਾਸ਼ ਤੇ ਭਵਨਕਾਰ ਵਜੋਂ ਨਾਮਣਾ ਖੱਟਿਆ। ਜਿਹਲਮ ਦਾ ਜੰਮਪਲ ਇਹ ਕਲਾਕਾਰ ਅੱਜ ਭਾਰਤ ਦਾ ਪ੍ਰਮੁੱਖ ਕਲਾਕਾਰ ਹੈ। ਲਹੌਰ ਤੇ ਬੰਬਈ ’ਚ ਕਲਾ ਸਿੱਖੀ। ਵੰਡ ਮਗਰੋਂ ਦਿੱਲੀ ਨੂੰ ਅਪਣਾ ਸ਼ਹਿਰ ਬਣਾਇਆ। ਕਲਾ ਦੇ ਖੇਤਰ ਵਿਚ ਅਪਣੀ ਪ੍ਰਤਿਭਾ ਸਦਕਾ ਮੌਲਿਕ ਪਛਾਣ ਬਣਾਈ। ਮੈਕਸੀਕੋ ਦੇ ਵੱਡੇ ਕਲਾਕਾਰ ਸੀਕੀਰਿਓਜ਼ ਦੀ ਅਗਵਾਈ ਹੇਠ ਚਿੰਤਨ ਕੀਤਾ। ਦੇਸ਼ ਦੀ ਵੰਡ ਸਮੇਂ ਦੇ ਬਣਾਏ ਚਿੱਤਰਾਂ ਵਿਚ ਇਹਦੀ ਰਾਹਨੁਮਾਈ ਪ੍ਰਤੱਖ ਹੈ। ਉਹਦੇ ਇਸ ਸਮੇਂ ਦੇ ਬਣਾਏ ਚਿੱਤ੍ਰ ਦਰਦਨਾਕ ਤੇ ਖੌਫ਼ਨਾਕ ਘਟਨਾਵਾਂ ਦੇ ਸ਼ਿਕਾਰ ਹੋਏ ਲੋਕਾਂ ਦੇ ਹਨ। ਇਨ੍ਹਾਂ ਵਿਚ ਉਹਦਾ ਨਿੱਕੀ ਉਮਰੇ ਬੋਲ਼ੇ ਹੋ ਜਾਣ ਦਾ ਦੁੱਖ ਵੀ ਹੈ। ਇੰਜ ਲਗਦਾ ਹੈ, ਜਿਵੇਂ ਉਹਨੇ ਅਪਣੇ ਬੋਲ਼ੇਪਨ ਨੂੰ ਭੁੱਲ ਕੇ ਅੱਖਾਂ ਨਾਲ਼ ਸੁਣੀ ਚੁੱਪ ਨੂੰ ਆਵਾਜ਼ ਬਖ਼ਸ਼ੀ।
ਇਨ੍ਹਾਂ ਚਿਤਰਾਂ ਬਾਰੇ ਕਲਾਕਾਰ ਨੇ ਆਪ ਆਖਿਆ ਹੈ: “ਕਲਾ ਮੇਰੇ ਲਈ ਮਨੁੱਖ ਤੇ ਹੋਣੀ, ਵਿਅਕਤੀ ਤੇ ਉਹਦਾ ਮਾਹੌਲ ਤੇ ਇਥੋਂ ਤਕ ਕਿ ਉਹਦੇ ਆਪੇ ਵਿਰੁੱਧ ਜੱਦੋ-ਜਹਿਦ ਨੂੰ ਪ੍ਰਗਟਾਉਣ ਦਾ ਸਾਧਨ ਹੈ।’’

ਇਸ ਦੁਖਾਂਤ ਸਮੇਂ ਉਹ ਇੱਕੀ ਵਰਿ੍ਹਆਂ ਦਾ ਸੀ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਇਸ ਸੰਵੇਦਨਸ਼ੀਲ ਕਲਾਕਾਰ ’ਤੇ ਇਸ ਦੁਰਘਟਨਾ ਦਾ ਕੀ ਪ੍ਰਭਾਵ ਪਿਆ ਹੋਵੇਗਾ। ਆਫ਼ਤ ਤੇ ਵੱਡੀ ਆਫ਼ਤ। ਚਿੱਤ੍ਰ ਉਹਦੇ ਅੰਦਰ ਭਖ ਰਹੇ ਜਵਾਲਾਮੁਖੀ ਦਾ ਪ੍ਰਤੀਕ ਹਨ। ਉਨ੍ਹਾਂ ਵਿਚ ਪ੍ਰਗਟਾਈ ਉਤੇਜਨਾ, ਸ਼ਕਤੀ ਤੇ ਆਕ੍ਰਮਣਸ਼ੀਲਤਾ ਆਧੁਨਿਕ ਭਾਰਤੀ ਕਲਾ ਵਿਚ ਇਸ ਤੋਂ ਪਹਿਲਾਂ ਨਹੀਂ ਮਿਲ਼ਦੀ। ਇਹ 1952-1959 ਦਾ ਸਮਾਂ ਸੀ।
ਭਾਵੇਂ ਇਨ੍ਹਾਂ ਚਿੱਤਰਾਂ ਨੇ ਭਾਰਤੀ ਆਧੁਨਿਕ ਕਲਾ ਵਿਚ ਵਲਵਲਾ ਲਿਆਂਦਾ, ਪਰ ਫਿਰ ਵੀ ਉਸ ਸਮੇਂ ਲੋਕ ਇਨ੍ਹਾਂ ਨੂੰ ਅਪਣੇ ਘਰਾਂ ਵਿਚ ਨਹੀਂ ਸੀ ਲਾਉਣਾ ਚਾਹੁੰਦੇ। ਯਥਾਰਥ ਨੂੰੂ ਰਹੱਸਮਈ ਰੱਖਣ ਦੀ ਪ੍ਰਵਿ੍ਰਤੀ ਉਸ ਸਮੇਂ ਭਾਰਤੀ ਕਲਾ ਵਿਚ ਵਧੇਰੇ ਹਾਵੀ ਸੀ। ਇਹੋ ਹੀ ਨਹੀਂ, ਬਲਕਿ ਇਸ ਤਰ੍ਹਾਂ ਦੀ ਪ੍ਰਵਿ੍ਰਤੀ ਉਸ ਸਮੇਂ ਦੀ ਸਮਾਜਕ ਮਨੋ-ਬਿਰਤੀ ਨੂੰ ਵੀ ਪ੍ਰਗਟਾਉਂਦੀ ਹੈ।

ਗੁਜਰਾਲ ਲਈ ਵੰਡ ਦੇ ਚਿੱਤਰ ਮਹਿਜ਼ ਅਨੁਭਵ ਨੂੰ ਚਿਤਰਣ ਨਾਲ਼ੋਂ ਕਿਤੇ ਵੱਧ ਅਰਥ ਰੱਖਦੇ ਹਨ, ਕਿਉਂਕਿ ਇਹਨੇ ਉਹਦੇ ਸੁੱਤੇ ਅੰਦਰਲੇ ਨੂੰ ਜਗਾਇਆ। ਇਹ ਇਤਿਹਾਸਕ ਦਸਤਾਵੇਜ਼ਾਂ ਹਨ।
ਵੰਡ ਦੇ ਸੰਤਾਪ ਨੂੰ ਜਿਸ ਤਰ੍ਹਾਂ ਇਨ੍ਹਾਂ ਕਲਾਕਾਰਾਂ ਨੇ ਹੰਢਾਇਆ ਅਤੇ ਮਗਰੋਂ ਅਪਣੀ ਕਲਾ ਵਿਚ ਇਹਦਾ ਪ੍ਰਗਟਾਵਾ ਕੀਤਾ, ਉਹ ਵੱਡੀ ਗੱਲ ਹੈ। ਇਸ ਵਿਚ ਪੰਜਾਬੀ ਕਲਾਕਾਰ ਦੇ ਮਨ ਦੀ ਸੂਖਮਤਾ, ਸੰਵੇਦਨਸ਼ੀਲਤਾ ਤੇ ਮਾਨਵਤਾ ਦੀ ਗਹਿਰਾਈ ਤੇ ਗੰਭੀਰਤਾ ਦਾ ਪਤਾ ਚੱਲਦਾ ਹੈ। ਇਹ ਸਾਡਾ ਇਤਿਹਾਸ ਹੈ, ਪਿਤਰੀ ਧਨ ਹੈ ਤੇ ਇਸ ਦਾ ਵਾਰਿਸ ਹੋਣ ਦੇ ਨਾਤੇ ਇਸ ‘ਤੇ ਹੋਰ ਖੋਜ ਕਰਨ ਦੀ ਲੋੜ ਹੈ, ਤਾਂ ਕਿ ਇਸ ਸਮੇਂ ਹੋਈ ਕਲਾ ਦੀ ਸਹੀ ਅਰਥਾਂ ਵਿਚ ਮਹੱਤਤਾ ਨੂੰ ਸਮਝਿਆ ਜਾ ਸਕੇ।
ਸੋਭਾ ਸਿੰਘ ਦੀ ਪੰਜਾਬ ਦੇ ਉਜਾੜੇ ਬਾਰੇ ਕੋਈ ਕਿਰਤ ਨਹੀਂ ਮਿਲ਼ਦੀ ਅਤੇ ਨਾ ਹੀ ਲਹੌਰ ਰਹਿ ਗਏ ਚੁਗ਼ਤਾਈ ਵਰਗੇ ਵੱਡੇ ਚਿਤੇਰਿਆਂ ਨੇ ਪੰਜਾਬ ਦਾ ਇਹ ਦੁੱਖ ਚਿਤਰਿਆ। ਪੂਰਬੀ ਤੇ ਪੱਛਮੀ ਪੰਜਾਬੀ ਕਲਾਕਾਰਾਂ ਦੀਆਂ ਸੰਤਾਲ਼ੀ ਵੇਲੇ ਬਾਰੇ ਕਿਰਤਾਂ ਦੀਆਂ ਨੁਮਾਇਸ਼ਾਂ ਪਿਛਲੇ ਮਹੀਨਿਆਂ ਵਿਚ ਨੀਊ ਯੌਰਕ, ਲੰਦਨ ਤੇ ਬਰਲਿਨ ਚ ਤਾਂ ਲਗ ਚੁੱਕੀਆਂ ਹਨ, ਪੰਜਾਬ ਵਿਚ ਹਾਲੇ ਕਿਸੇ ਨੇ ਐਸਾ ਉੱਦਮ ਨਹੀਂ ਕੀਤਾ।

ਪ੍ਰੇਮ ਸਿੰਘ

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!