ਸੜਕਾਂ
ਸੜਕਾਂ ਖ਼ਮੋਸ਼ ਪਈਆਂ
ਜਾਗ ਪੈਂਦੀਆਂ ਹਨ-
ਰਾਹੀਆਂ ਦੇ ਪੈਰਾਂ
ਦੀ ਆਹਟ ਨਾਲ
ਸੜਕਾਂ ਖਮੋਸ਼ ਪਈਆਂ-
ਅਪਣੀ ਬੁੱਕਲ ਵਿਚ
ਸਾਂਭੀ ਬੈਠੀਆਂ ਹਨ-
ਮੀਲਾਂ ਦਾ ਇਤਿਹਾਸ
ਸੜਕਾਂ ਖ਼ਮੋਸ਼ ਪਈਆਂ
ਖੁਸ਼ਆਮਦੀਦ ਕਹਿੰਦੀਆ ਹਨ
ਅਪਣੇ ਉਪਰੋਂ ਗੁਜ਼ਰਨ
ਵਾਲੇ ਹਰ
ਰਾਹੀ ਨੂੰ……
ਰਾਮ
ਮੈਂ ਅਜਿਹਾ ਰਾਮ ਹਾਂ
ਜੋ ਸਦਾ ਬਨਵਾਸ
’ਤੇ ਰਹਿੰਦਾ ਹੈ-
ਪਰ ਕਦੇ ਕਦੇ
ਪਰਤ ਵੀ ਆਉਂਦਾ ਹੈ-
ਅਪਣੀ ਸ਼ਹਿਰੀ
ਜਿੰLਦਗੀ ਦੇ ਜੰਗਲਾਂ ’ਚੋਂ
ਅਪਣੀ ਅਯੁੱਧਿਆਂ ਕੋਲ-
ਅਪਣੀ ਮਾਂ ਕੋਲ-
ਅਪਣੀ ਮਿੱਟੀ ਕੋਲ-