(ਜਨਮ 1974)
ਕਿਹੜੇ ਲੇਖਕਾਂ ਤੇ ਕਿਹੜੀਆਂ ਕਿਤਾਬਾਂ ਸਦਕਾ ਤੁਹਾਡੀ ਸੋਚ ਬਣੀ ਹੈ?
Farewell To Arms ਅਰਨੈਸਟ ਹੈਮਿੰਗਵੇ; Child Adolescence Youth ਲੇਵ ਟਾਲਸਟਾਇ
ਕਿਸੇ ਫ਼ਿਲਮ, ਕਿਤਾਬ, ਨਾਟਕ, ਕਵਿਤਾ ਜਾਂ ਸੰਗੀਤ ਦਾ ਨਾਂ ਲਓ; ਜੋ ਤੁਸੀਂ ਚਾਹੁੰਦੇ ਹੋ ਹਰ ਕੋਈ ਦੇਖੇ, ਪੜ੍ਹੇ ਜਾਂ ਸੁਣੇ।
(ਫ਼ਿਲਮ) Mean Streets, Taxi Driver, Raging Bull directed by Martin Scorcese; (ਨਾਟਕ) ਲੂਣਾ ਸ਼ਿਵ ਕੁਮਾਰ;
(ਕਵਿਤਾ) ਸ਼੍ਰੀ ਗੁਰੂ ਗ੍ਰੰਥ ਸਾਹਿਬ: (ਸੰਗੀਤ) ਰਾਗੀ ਸਾਹਿਬਾਨ ਭਾਈ ਦਿਲਬਾਗ਼ ਸਿੰਘ ਗੁਲਬਾਗ਼ ਸਿੰਘ, ਲੈੱਡ ਜ਼ੈਪਲਿਨ
ਨਿੱਕੇ ਹੁੰਦਿਆਂ ਤੁਹਾਡੇ ‘ਤੇ ਕਿਸ ਬੰਦੇ ਦਾ ਉਘੜਵਾਂ ਅਸਰ ਪਿਆ ਸੀ?
ਅਪਣੇ ਪਿਤਾ ਗਿਆਨੀ ਜਗੀਰ ਸਿੰਘ ਦਾ
ਹੁਣ ਤਕ ਕਿਹੜੀ ਘਟਨਾ ਦਾ ਤੁਹਾਡੇ ਸਿਆਸੀ ਏਤਕਾਦ ‘ਤੇ ਉਘੜਵਾਂ ਅਸਰ ਪਿਆ ਹੈ?
1984 ਦੇ ਦੰਗਿਆਂ ਦਾ
ਕਿਹੜਾ ਸਿਆਸਤਦਾਨ ਜੀਉਂਦਾ ਜਾਂ ਮੋਇਆ- ਤੁਹਾਨੂੰ ਸਭ ਤੋਂ ਵਧ ਚੰਗਾ ਲਗਦਾ ਹੈ?
ਗੁਰੂ ਗੋਬਿੰਦ ਸਿੰਘ
ਜੇ ਤੁਸੀਂ ਇਤਿਹਾਸ ਦੇ ਕਿਸੇ ਯੁਗ ਚ ਜਾ ਸਕੋ, ਤਾਂ ਕਿਹੜੇ ਚ ਜਾਣਾ ਚਾਹੋਗੇ?
18ਵੀਂ ਸਦੀ ਦੇ ਪੰਜਾਬ ਵਿਚ
ਇਸ ਵੇਲੇ ਸ਼ਖ਼ਸੀ ਆਜ਼ਾਦੀ ਨੂੰ ਸਭ ਤੋਂ ਵੱਡਾ ਖ਼ਤਰਾ ਕਿਸ ਤੋਂ ਹੈ?
ਅਨਪੜ੍ਹਤਾ ਜਹਾਲਤ ਅਤੇ ਮਜ਼ਹਬੀ ਜਨੂਨ ਤੋਂ
ਲੋੜ ਪੈਣ ‘ਤੇ ਤੁਸੀਂ ਕਿਹਦੀ ਸਲਾਹ ਮੰਨਦੇ ਹੋ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਜੇ ਤੁਸੀਂ ਕੋਈ ਕਾਨੂੰਨ ਬਣਾ ਸਕੋ, ਤਾਂ ਕਾਹਦਾ ਬਣਾਉਗੇ?
ਭਾਰਤ ਵਿਚ ਪੈਦਲ ਤੁਰਨ ਵਾਲ਼ੇ ਲੋਕਾਂ ਵਾਸਤੇ ਰਸਤੇ ਬਣਾਉਣ, ਉਨ੍ਹਾਂ ਦੀ ਸੰਭਾਲ਼ ਅਤੇ ਪੰਜਾਬ ਦੇ ਪਿੰਡਾਂ ਦੀਆਂ ਜ਼ਮੀਨੀ ਫ਼ਰਦਾਂ/ਮਿਸਲਾਂ
ਸੌਖਿਆਂ ਹਾਸਿਲ ਕਰਨ ਦੇ ਸੁਧਾਰ ਦੇ ਕਾਨੂੰਨ
ਵੀਹਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੋਇਆ ਹੈ?
ਸਿਰਦਾਰ ਕਪੂਰ ਸਿੰਘ (ਆਈ. ਸੀ. ਐੱਸ)