ਉਹ ਤਲੀਆਂ ਦਾ ਘਰ ਬਣਾਉਂਦੀ
ਮੱਥੇ ਦੀ ਲਕੀਰ
ਆਸਥਾ ਰਿਸ਼ਤਿਆਂ ਦੀ
ਅੰਦਰ ਹੁੰਦੀ ਕਿਣਮਿਣ
ਸ਼ਬਦਾਂ ਦੀ ਸਤਰੰਗੀ ਪੀਂਘ
ਅੰਬਰ ਦੀ ਕਾਸ਼ਨੀ ਅੱਖ
ਉਚੀ ਉਚੀ ਹੱਸਦੀ
ਵਰਿ੍ਹਆਂ ਪਹਿਲਾਂ ਗੁੰਮ ਹੋਈ
ਅੱਲੜ ਚੀਕ ਸ਼ਰਾਰਤੀ
ਅੰਦਰ ਦਫ਼ਨ ਹੋਏ ਜਸ਼ਨ ਨੂੰ ਜੀਊਂਦੀ
ਬਾਹਰਲੀਆਂ ਤ੍ਰਿਕਾਲਾਂ ਤੋਂ ਮੁਕਤ
ਖਿੜ ਖਿੜਾਂਦੀ
ਗੱਲਾਂ ’ਚ ਸੂਹੇ ਰੰਗ ਭਰਦੀ
ਉਹਦੀ ਚੁੱਪ ’ਚ ਅਨੰਤ ਰਾਗ
ਕੈਨਵਸ ’ਤੇ ਖਿਲਰਦੀ ਰੰਗਾਂ ਦੀ ਆਬਸ਼ਾਰ
ਸ਼ੀਸ਼ੇ ਚੋਂ ਨਿਹਾਰਦੀ
ਖੁਰ ਚੁੱਕੇ ਰੰਗਾਂ ਦਾ ਸੋਗ, ਮਸਤ ਅਤੀਤ
ਕੋਲ ਹੈ ਉਸ ਦੇ ਬਹੁਤ ਕੁਝ
ਕਿ ਕਵਿਤਾ ਤਾਂ ਕਦੇ ਵੀ ਪੂਰੀ ਨਹੀਂ ਹੁੰਦੀ…
………………।