ਇਸ ਤੋਂ ਪਹਿਲਾਂ
ਕਿ ਮੈਂ ਖਰਚ ਹੋ ਜਾਵਾਂ
ਸਾਰੀ ਦੀ ਸਾਰੀ
ਆਪਣੀ ਮਰਜ਼ੀ ਬਗੈਰ
ਇਸ ਤੋਂ ਪਹਿਲਾਂ ਕਿ
ਹਰ ਘੜੀ
ਹਰ ਦਿਨ
ਹਰ ਰਿਸ਼ਤਾ
ਹਰ ਕਰਮ
ਹਰ ਲੋੜ
ਹਰ ਥੋੜ
ਵੰਡ ਲਵੇ ਮੈਨੂੰ ਆਪਣੇ ਅਨੁਸਾਰ
ਸਾਂਭ ਸਾਂਭ ਰੱਖੇ
ਕੁਝ ਪਲ੍ਹ ਜੀਉੂਣ ਜੋਗੇ
ਜੋ ਮੈਂ ਜੀਊਣੇ
ਆਪਣੇ ਸੰਗ ਤੇਰੇ ਸੰਗ
ਇਨ੍ਹਾਂ ਜੀਊਣ ਜੋਗੇ ਛਿਣਾਂ ਨੂੰ ਮੈਂ
ਸਾਂਭ-ਸਾਂਭ ਰਖਨੀ ਹਾਂ
ਲੁਕ ਲੁਕ ਤਕਨੀ ਹਾਂ
ਧੜਕਦੇ ਤਾਂ ਹਨ!
ਜੀਉਦੇ ਤਾਂ ਹਨ!!
ਸਾਹ ਤਾਂ ਲੈਦੇਂ ਹਨ !!!
ਉਡੀਕਦੇ ਤਾਂ ਹਨ ਮੈਨੂੰ?
ਪਲ ਜੋ ਜੀਊਣ ਜੋਗੇ
ਜੀਉਣੇ ਮੈਂ ਆਪਣੇ ਸੰਗ, ਤੇਰੇ ਸੰਗ|