ਸਟੌਕਹੋਮ ਚ ਅਚਾਨਕ ਅਵਤਰਿਤ ਹੋਈ ਉਸ ਸਾਂਵਲੀ ਦੇਵੀ ਦੇ ਖੱਬੇ ਪਾਸੇ ਬੈਠਣ ਦੀ ਥਾਂ ਮੈ ਮਿਲੀ। ‘ਗੌਡ ਆਫ ਸਮਾਲ ਥਿੰਗਸ ਇੰਗਲੈਂਡ ਦਾ ‘ਬੁਕਰਜ਼ਪ੍ਰਾਈਜ਼ ਮਿਲਣ ਪਿੱਛੋਂ ਅਰੁੰਧਤੀ ਰਾਇ ਯੂਰਪ ਨੂੰ ਫਤਿਹ ਕਰਨ ਨਿਕਲੀ ਹੋਈ ਸੀ। ਹੁਣ ਸਵੀਡਨ ਦੀ ਵਾਰੀ ਸੀ। ਸਾਂਵਲੀ ਹੋਣ ਦੇ ਨਾਲ-ਨਾਲ ਉਹ ਸੋਹਣੀ ਵੀ ਸੀ ਤੇ ਬਾਂਕੀ ਵੀ। ਇਹ ਬਾਂਕਾਪਣ ਉਸਦੇ ਸਰੀਰ ਹੀ ਨਹੀਂ, ਜ਼ੁਬਾਨਚ ਵੀ ਸੀ। ਯੂਰਪ ਚ ਅਜਿਹੇ ਗੁਣਾਂ ਵਾਲੀ ਕੁੜੀ ਦੁਆਲੇ ਸਹਿਜ ਹੀ ਭੀੜ ਜੁੜ ਜਾਂਦੀ ਹੈ, ਅਰੁੰਧਤੀ ਤਾਂ ਵੇਲੇ ਦੀ ਸੁਪਰ-ਸਟਾਰ ਸੀ। ਉਸ ਨੂੰ ਗਰੈਂਡ ਹੋਟਲਚ ਠਹਿਰਾਇਆ ਗਿਆ। ਸਵੀਡਨ ਦੇ ਰਾਜੇ ਕਾਰਲ ਗੁਸਤਾਫ ਦੇ ਹੱਥੋਂ ਨੋਬਲ ਪੁਰਸਕਾਰ ਲੈਣ ਆਏ ਲੇਖਕਾਂ ਨੂੰ ਰਾਜ ਮਹਿਲ ਦੇ ਮੂਹਰੇ ਸਟੌਕਹੋਮ ਦੀ ਝੀਲ ਕਿਨਾਰੇ ਉੱਸਰੇ ਹੋਏ ਇਸ ਹੋਟਲ ਵਿਚ ਠਹਿਰਾਇਆ ਜਾਂਦਾ ਹੈ। ਅਜੇ ਮੈਂ ਉਸ ਦਾ ਨਾਵਲ ਨਹੀਂ ਪੜ੍ਹਿਆ ਸੀ, ਮੁਨਾਦੀ ਸੁਣ ਕੇ ਸਵੀਡਨ ਦੇ ਲੇਖਕਾਂ ਨਾਲ ਮੈਂ ਵੀ ਉਸ ਨੂੰ ਵੇਖਣ ਆ ਗਿਆ ਸੀ। ਉਸ ਨੂੰ ਸੁਣਨ ਆਏ ਸਾਹਿਤ-ਰਸੀਆਂ ਦੀ ਗਿਣਤੀ ਆਮ ਨਾਲੋਂ ਕਿਤੇ ਵੱਧ ਸੀ। ਕੁਝ ਦੇ ਹੱਥਾਂ ਚ ਉਸਦਾ ਨਾਵਲ ਵੀ ਸੀ, ਲੇਖਿਕਾ ਦਾ ਹਸਤਾਖਰ ਲੈਣ ਲਈ। ਮੇਰੇ ਲਈ ਤਾਂ ਖੈਰ ਇੰਨਾ ਹੀ ਕਾਫੀ ਸੀ ਕਿ ਉਹ ਦੂਰ-ਦੁਰਾਡਿEਂ ਮੇਰੇ ਆਪਣੇ ਭਾਰਤ ਤੋਂ ਆਈ ਸੀ। ਦੂਜੇ ਦਿਨ ਬਜ਼ਾਰੋਂ ਮੈਂ ਉਸ ਦਾ ਨਾਵਲ ਲੈ ਆਇਆ। ਕਈ ਦਿਨ ਲਾ ਕੇ ਮੈਂ ਉਸ ਨੂੰ ਅੱਧਾ ਕੁ ਹੀ ਪੜ੍ਹ ਸਕਿਆ। ਨਾਵਲ ਕੁਝ ਮੱਠਾ ਸੀ ਤੇ ਮੇਰੇਚ ਬਹੁਤਾ ਸਬਰ ਨਹੀਂ। ਅਨਿਤਾ ਦੇਸਾਈ ਜਾਂ ਵਿਕਰਮ ਸੇਠ ਦੇ ਨਾਵਲਾਂ ਵਾਂਗ ਇਹ ਨਾਵਲ ਵੀ ਭਾਰਤ-ਮੁਖੀ ਪੱਛਮ ਦੇ ਪਾਠਕਾਂ ਦੀ ਰੁਹਾਨੀ ਭੁੱਖ ਪੂਰੀ ਕਰਦਾ ਸੀ ਤੇ ਇਸ ਪੱਖੋਂ ਸਫਲ ਸੀ। ਨਾਵਲ ਤੋਂ ਮਿਲੀ ਪ੍ਰਸਿੱਧੀ ਨੇ ਅਰੁੰਧਤੀ ਨੂੰ ਆਪਣੇ ਮੱਤ-ਪ੍ਰਚਾਰ ਲਈ ਸ਼ਕਤੀਸ਼ਾਲੀ ਮੰਚ ਦੇ ਦਿੱਤਾ। ਅਰੁੰਧਤੀ ਆਕ੍ਰੋਸ਼ੀ ਲੇਖਕਾ ਹੈ। ਨਾਵਲਕਾਰੀ ਤੋਂ ਵੱਧ ਉਸ ਨੂੰ ਇਸ ਮੰਚ ਦੀ ਲੋੜ ਸੀ। ਨਾਵਲ ਲਿਖਣ ਵਰਗੀ ਅੱਯਾਸ਼ੀ ਨੂੰ ਛੱਡ ਕੇ ਉਹ ਕਰਮ-ਯੋਗੀ ਬਣ ਗਈ। ਅਜਿਹੇ ਲੇਖਕ ਭਾਰਤ ਚ ਘੱਟ ਹੀ ਮਿਲਣਗੇ ਜੋ ਕਲਮ-ਘਿਸਾਈ ਦੇ ਨਾਲ ਨਾਲ ਨਾਹਰੇ ਲਾਉਂਦੇ ਹਜ਼ੂਮ ਦੇ ਨਾਲ ਤੱਤੀਆਂ ਸੜਕਾਂਤੇ ਵੀ ਫਿਰਦੇ ਦਿਸਣ।
ਇਸ ਬਿੰਦੂ ਤੋਂ ਜੋ ਅਰੁੰਧਤੀ ਰਾਇ ਪ੍ਰਗਟ ਹੁੰਦੀ ਹੈ ਉਹ ਸਟੌਕਹੋਮ ਵਾਲੀ ਸਾਂਵਲੀ ਦੇਵੀ ਤੋਂ ਵੱਖਰੀ ਹੈ। ਇਕ ਬੇ-ਖ਼ਤਰਾ ਹੁਸੀਨ ਨਾਵਲਕਾਰ ਤੋਂ ਉਹ ਅਚਾਨਕ ਲਾਟਾਂ ਵਾਲੀ ਦੇਵੀ ਦਾ ਰੂਪ ਧਾਰਨ ਕਰ ਲੈਂਦੀ ਹੈ। ਮੇਰੇ ਲਈ ਇਹ ਇਕ ਅਚੰਭਾ ਹੀ ਹੈ। ਲੇਖਕ ਦੇ ਵਜੋਂ ਅਰੁੰਧਤੀ ਦਾ ਇਹ ਨਵਾਂ ਰੂਪ ਉਸ ਦੀਆਂ ਸਿਆਸੀ/ਸਮਾਜਿਕ ਲਿਖਤਾਂ ਵਾਲਾ ਉਸ ਵਿਚਲੇ ਨਾਵਲਕਾਰ ਨਾਲੋਂ ਵੱਧ ਆਕਰਸ਼ਕ ਹੈ। ਉਹ ਹਾਜ਼ਰ-ਜਵਾਬ ਤਾਂ ਹੈ ਹੀ, ਮੇਖ ਵਰਗੀ ਬੌਧਕ-ਤੀਖਣਤਾ ਦਾ ਵਰਦਾਨ ਵੀ ਉਸ ਨੂੰ ਹੈ। ਪਰ ਉਸ ਨੂੰ ਪੜ੍ਹਨਾ ਖਤਰੇ ਤੋਂ ਖਾਲੀ ਨਹੀਂ।
ਇਟਲੀ ਚ ਇਕ ਫਿਲਮ-ਫੈਸਟੀਵਲ ਦੌਰਾਨ ਡੈਵਿਡ ਬਰਸੇਮੀਆਂ ਨੇ ਅਰੁੰਧਤੀ ਨਾਲ ਲੰਬੀ ਇੰਟਰਵਿਊ ਕੀਤੀ ਸੀ, 2004ਚ ਇਹ ਇੰਟਰਵਿਊ ਕਿਤਾਬੀ ਰੂਪ ਚ ਛਪੀ। ਇਸ ਕਿਤਾਬ ਦੇ ਟਾਈਟਲਤੇ ਹੀ ਅਰੁੰਧਤੀ ਰਾਇ ਆਪਣੀ ਪਛਾਣ ਕਰਾ ਦਿੰਦੀ ਹੈ ‘ਠਹੲ ਛਹੲਚਕਬੋੋਕ ਅਨਦ ਟਹੲ ਛਰੁਸਿੲ ਪੱਛਮ ਅਤੇ ਅਮਰੀਕਾ ਉਸਦਾ (ਅ)-ਪ੍ਰਿਯ ਵਿਸ਼ਾ ਹੈ। ਡੈਵਿਡ ਬਰਸੇਮੀਆ ਦੇ ਕੀਤੇ ਇਕ ਸਵਾਲ ਦੇ ਜਵਾਬ ਚ ਭਾਰਤ ਅਤੇ ਇਟਲੀ ਦੀ ਤੁਲਨਾ ਕਰਦਿਆਂ ਅਰੁੰਧਤੀ ਆਖਦੀ ਹੈ ਸਾਡੀ ਹਾਲਤ ਅਜੇ ਇੰਨੀ ਨਹੀਂ ਨਿੱਘਰੀ ਕਿ ਸਾਡਾ ਪ੍ਰਧਾਨ ਮੰਤਰੀ 6 ਟੀ.ਵੀ. ਚੈਨਲਾਂ, ਤਮਾਮ ਪ੍ਰਕਾਸ਼ਨ-ਘਰਾਂ, ਵਿਤਰਨ-ਕੰਪਨੀਆਂ ਅਤੇ ਕਿਤਾਬਾਂ ਦੀਆਂ ਦੁਕਾਨਾਂ ਦਾ ਮਾਲਕ ਹੋਵੇ। ਜਦੋਂ ਮੈਂ ਜੇਲ੍ਹ ਗਈ ਹੋਰ ਨਹੀਂ ਤਾਂ ਮੈਨੂੰ ਇੰਨਾ ਤਾਂ ਪਤਾ ਹੋਵੇਗਾ ਹੀ ਕਿ ਮੈਂ ਜੇਲ੍ਹਚ ਬੰਦ ਹਾਂ। ਮਾਨਸਿਕ ਤੌਰ ਤੇ ਮੇਰਾ ਬੁੱਧ-ਪਰਿਵਰਤਨ ਇਸ ਹੱਦ ਤੱਕ ਨਹੀਂ ਹੋਇਆ ਕਿ ਮੈਂ ਖੁਦ ਨੂੰ ਸੁਤੰਤਰ ਮਹਿਸੂਸ ਕਰਾਂ ਜਦਕਿ ਕੈਦਚ ਹੋਵਾਂ।
ਇਹ ਵਾਕ-ਚਤੁਰਾਈ ਪੁੱਠੀ ਦਲੀਲ ਦਾ ਨਮੂਨਾ ਹੈ। ਇਸ ਤਰਕ ਚ ਆਂਸ਼ਕ ਸੱਚ ਹੀ ਹੈ ਕਿ ਭਾਰਤਵਾਸੀ (ਉਦੋਂ ਬੀ. ਜੇ ਪੀ. ਦੀ ਸਰਕਾਰ ਅਧੀਨ) ਵਧੇਰੇ ਬੌਧਿਕ ਆਜ਼ਾਦੀ ਦੇ ਮਾਲਕ ਸਨ ਜਦ ਕਿ ਬਰਲਸਕੋਨੀ ਦੇ ਸ਼ਾਸਨ ਹੇਠ ਇਟਲੀ ਦੇ ਲੋਕ ਬੌਧਿਕ ਆਜ਼ਾਦੀ ਗੁਆ ਬੈਠੇ, ਦਰਅਸਲ ਬਰਲਸਕੋਨੀ ਦੇ ਮੀਡੀਆ-ਕੰਟਰੋਲ ਨਾਲੋਂ ਭਾਰਤੀ ਬੁੱਧੀਜੀਵੀਆਂ ਦਾ ਸੈਲਫ-ਸੈਂਸਰ ਵਧੇਰੇ ਤਰਸਯੋਗ ਹੈ। ਭੇੜ-ਚਾਲ ਤੋਂ ਉਲਟ ਤੁਰਣਾ ਲੇਖਕ ਦੀ ਸ਼ਕਤੀ ਹੁੰਦਾ ਹੈ। ਅਰੁੰਧਤੀ ਦੀ ਹਾਜ਼ਰਜਵਾਬੀ ਦੀ ਦਾਦ, ਪਰ ਤੱਤੇ ਭਾਅ ਗੱਲ ਕੀਤੀ ਹਮੇਸ਼ਾ ਸਹੀ ਨਹੀਂ ਹੁੰਦੀ। ਉਂਜ ਵੀ, ਜਿਹੜੇ ਸਮਾਜਿਕ ਸਵਾਲ ਅਰੁੰਧਤੀ ਉਭਾਰਦੀ ਹੈ ਉਹ ਆਪਣੇ ਆਪਚ ਨਵੇਂ ਨਹੀਂ ਹੁੰਦੇ। ਉਹਨਾਂ ਦਾ ਪਰਿਪੇਖ ਹੀ ਨਵਾਂ ਹੁੰਦਾ ਹੈ। ਉਹ ਭਾਰਤ ਦੇ ਗੁਮਨਾਮ ਤੇ ਅਣਗੌਲੇ ਲੋਕਾਂ ਦੀ ਮਾਨਵੀ-ਸਥਿਤੀ ਦੀ ਗੱਲ ਮਲਟੀ-ਨੈਸ਼ਨਲ ਕੰਪਨੀਆਂ ਅਤੇ ਗਲੋਬੀਕਰਨ ਦੇ ਸੰਦਰਭ ਚ ਕਰਦੀ ਹੈ ਤਾਂ ਇਸ ਪਿੱਛੇ ਉਸਦਾ ਨਿੱਜੀ ਅਨੁਭਵ ਤੇ ਡੂੰਘਾ ਅਧਿਐਨ ਹੁੰਦਾ ਹੈ, ਜਿਸ ਕਰਕੇ ਉਹ ਪੜ੍ਹਣਯੋਗ ਹੈ। ਪਰ ਇਹ ਯਥਾਰਥ ਨਵਾਂ ਨਹੀਂ, ਨਵੀਂ ਗੱਲ ਇਹ ਹੈ ਕਿ ਅਰੁੰਧਤੀ ਵਰਗੇ ਅੱਜ ਦੇ ਸਮਰੱਥ ਲੇਖਕ ਸਮਾਜਿਕ-ਢਾਂਚੇ ਦੀ ਹੇਠਲੀ ਪੌੜੀਤੇ ਬੈਠਿਆਂ ਨੂੰ ਆਪਣੀ ਸਾਹਿਤਕ ਸਾਧਨਾ ਦਾ ਕੇਂਦਰੀ ਵਿਸ਼ਾ ਬਣਾ ਰਹੇ ਹਨ। ਅਰੁੰਧਤੀ ਦੀ ਸ਼ੈਲੀ ਕਟਾਖਸ਼ੀ ਹੈ। ਇਹ ਉਸ ਦੀ ਭਾਸ਼ਾ ਦੀ ਸ਼ਕਤੀ ਵੀ ਹੈ ਤੇ ਦੁਰਬਲਤਾ ਵੀ ਕਿਉਂਕਿ ਚਮਤਕ੍ਰਿਤ ਭਾਸ਼ਾ ਦੀ ਖਿੱਚ ਕਾਰਨ ਮੂਲ ਗੱਲ ਕਦੇ ਕਦੇ ਪਾਸੇ ਰਹਿ ਜਾਂਦੀ ਹੈ। ਇਸ ਨੁਕਤੇ ਤੋਂ ਮੈਨੂੰ , ਇਹਨਾਂ ਵਿਸ਼ਿਆਂ ਦੀ ਨਿਰਵਿਵਾਦ ਗੁਰੂ, ਇਕ ਹੋਰ ਲੇਖਿਕਾ, ਗਾਇਤ੍ਰੀ ਚੱਕ੍ਰਵਰਤੀ ਸਪੀਵਾਕ ਵਧੇਰੇ ਪ੍ਰਾਸੰਗਿਕ ਅਤੇ ਯਕੀਨੀ ਜਾਪਦੀ ਹੈ।
ਅਰੁੰਧਤੀ ਦਾ ਬਗਾਵਤੀ ਬਿੰਬ ਅੰਗਰੇਜ਼ੀ ਅਖਬਾਰਾਂ ਵਿਚ ਲੇਖਕਾਂ ਅਤੇ ਲੋਕ ਸਭਾ ਮੂਹਰੇ ਮੁਜ਼ਾਹਰਿਆਂ ਚ ਉਭਰਿਆ ਹੈ। ਉਸ ਨੂੰ ਮੀਡੀਆ ਨਾਲ ਭੁਗਤਣਾ ਆਉਂਦਾ ਹੈ ਤੇ ਉਹ ਖੁਦ ਵੀ ਕੁਝ ਹੱਦ ਤੱਕ ਮੀਡੀਆ ਦੀ ਸਿਰਜਣਾ ਹੈ। ਨਰਮਦਾ-ਬੰਧ ਸਮੇਂ ਆਦਿਵਾਸੀਆਂ ਨਾਲ ਪੁਲਿਸ ਦੀ ਹੋਈ ਝੜਪਚ ਉਹ ਵੀ ਸ਼ਾਮਲ ਸੀ। ਉਹ ਕਦੇ ਜੇਲ੍ਹ ਨਹੀਂ ਗਈ ਤਾਂ ਇਸ ਦਾ ਇਕੋ ਇਕ ਕਾਰਨ ਉਸ ਦੇ ਕਿਰਦਾਰ ਚ ਅਖਬਾਰਾਂ ਦੀ ਦਿਲਚਸਪੀ ਹੈ। ਦਿੱਲੀ ਦੇ ਬੁੱਧੀਜੀਵੀਆਂ ਦੀਆਂ ਕਾਕਟੇਲ ਪਾਰਟੀਆਂਚ ਉਹ ਘੱਟ ਹੀ ਦਿਸਦੀ ਹੈ (ਰਾਜਧਾਨੀ ਚ ਮੇਰਾ ਜ਼ਾਤੀ ਅਨੁਭਵ), ਇਸ ਦੀ ਨਾ ਹੀ ਸ਼ਾਇਦ ਉਸ ਨੂੰ ਲੋੜ ਹੈ। ਇਹ ਲੇਖਕਾ ਅਜਿਹੇ ਕਿਸੇ ਨੈੱਟਵਰਕਚ ਫਿੱਟ ਹੋਣ ਵਾਲੀ ਹੈ ਵੀ ਨਹੀਂ। ਪਰ ਵਿਚਾਰਧਾਰਾ ਦੇ ਪੱਖੋਂ ਉਹ ਕਿਸ ਪਾਸੇ ਉਲਾਰ ਹੈ, ਇਹ ਸਮਝਣਾ ਮੁਸ਼ਕਿਲ ਨਹੀਂ। ਅੰਤਰਰਾਸ਼ਟਰੀ-ਰਾਜਨੀਤੀ ਅਤੇ ਵਿਸ਼ਵੀਕਰਨ ਦੀ ਗੱਲ ਕਰਦਿਆਂ ਉਹ ਖੱਬੀ-ਸੋਚ ਦੇ ਸੰਸਾਰ ਪ੍ਰਸਿੱਧ ਵਿਦਵਾਨ ਨੋਏਮ ਚੋਮਸਕੀ ਦੀ ਪ੍ਰਤੀਧੁਨੀ ਜਾਪਦੀ ਹੈ। ‘ਦ ਚੈਕਬੁਕ ਐਂਡ ਦ ਕਰੁਸ ਮਿਸਾਇਲਸਮੇਤ ਅਰੁੰਧਤੀ ਦੀਆਂ ਹੋਰ ਪੋਲਿਟੀਕਲ ਲਿਖਤਾਂ ਪੜ੍ਹਦਿਆਂ ਇਹ ਵੀ ਖਿ਼ਆਲ ਆਉਂਦਾ ਹੈ ਕਿ ਉਸਦਾ ਇਸ਼ਟ ਕਿਤੇ ‘ੰਟੁਪਦਿ ੱਹਟਿੲ ਵਰਗੀ ਪੋਥੀ ਦਾ ਲੇਖਕ ਅਮਰੀਕਨ ਫਿਲਮਕਾਰ ਮਾਈਕਲ ਮੂਰ ਤਾਂ ਨਹੀਂ? ਵਿਸ਼ਵੀਕਰਨ ਦੇ ਮਾਰੂ-ਪ੍ਰਭਾਵਾਂ ਨੂੰ ਉਲੀਕਣ ਦੀ ਰੌਂਅਚ ਅਰੁੰਧਤੀ ਰਾਇ ਨੂੰ ਭਾਰਤ ਚ ਸਥਾਪਤ ਹੋਏ ਅਮਰੀਕਨ ਕਾਲ ਸੈਂਟਰ ਵੀ ਪੂੰਜੀਵਾਦੀਆਂ ਦਾ ਖੜਯੰਤਰ ਜਾਪਦੇ ਹਨ। ਅਸੰਖ ਭਾਰਤੀ ਯੁਵਤੀਆਂ ਇਹਨਾਂ ਕਾਲ ਸੈਂਟਰਾਂ ਦੀ ਬਦੌਲਤ ਨੌਕਰੀ ਤੇ ਲੱਗ ਗਈਆਂ ਤਾਂ ਕੀ ਮਾੜਾ ਹੋਇਆ, ਇਹ ਮੇਰੀ ਸਮਝ ਤੋਂ ਬਾਹਰ ਹੈ। ਇਸੇ ਤਰ੍ਹਾਂ ਅਰੁੰਧਤੀ ਜਦੋਂ ਬਿਨ ਲਾਦੇਨ ਅਤੇ ਜੌਰਜ ਬੁਸ਼ਚ ਕੋਈ ਫ਼ਰਕ ਨਹੀਂ ਵੇਖਦੀ ਤਾਂ ਇਸ ਨੂੰ ਦ੍ਰਿਸ਼ਟੀ-ਦੋਸ਼ ਹੀ ਆਖਿਆ ਜਾ ਸਕਦਾ ਹੈ। ਅਜਿਹੀ ਤੁਲਨਾ ਜਾਂ ਸਮੀਕਰਨ ਨਾਲ ਗੱਲ ਪ੍ਰਭਾਵ ਵਾਲੀ ਤਾਂ ਹੋ ਜਾਂਦੀ ਹੈ; ਪਰ ਭਰੋਸੇ ਯੋਗ ਨਹੀਂ ਲੱਗਦੀ। ਲੋਕਤੰਤਰ ਦੇ ਸਨਮੁਖ ਆਤੰਕਵਾਦ ਨੂੰ ਇਸ ਤਰ੍ਹਾਂ ਅਸਿੱਧੀ ਮਾਨਤਾ ਦੇਣੀ ਇਕ ਵੱਡੀ ਭੁੱਲ ਹੈ।
ਜਿਥੋਂ ਤੱਕ ਵਿਸ਼ਵੀਕਰਨ ਅਤੇ ਭਾਰਤੀ ਸਮਾਜ ਉੱਤੇ ਉਸ ਦੇ ਕੁ-ਪ੍ਰਭਾਵਾਂ ਦਾ ਸਵਾਲ ਹੈ, ਮੱਧ ਪ੍ਰਦੇਸ਼ ਦੀ ਜਾਈ ਵੰਦਨਾ ਸ਼ਿਵਾ ਸਪੀਵਾਕ ਵਧੇਰੇ ਪ੍ਰਾਸੰਗਿਕ, ਗਹਿਨ ਅਤੇ ਤੱਥ-ਪਰਕ ਜਾਪਦੀ ਹੈ। ਕੇਰਲ ਚ ਇਸੇ ਸਾਲ ਲੜੀ ਗਈ ਜਲ-ਯੁੱਧ ਦੀ ਵਿਥਿਆ ਵੰਦਨਾ ਸ਼ਿਵਾ ਦੀ ਜ਼ਬਾਨੀ ਸੁਣ ਕੇ ਜੋ ਪ੍ਰਭਾਵ ਮਨਤੇ ਪੈਂਦਾ ਹੈ, ਉਸ ਦੇ ਮੁਕਾਬਲੇ ਚ ਵਿਸ਼ਵੀਕਰਣ ਦੀਆਂ ਗੱਲਾਂ ਕਰਦੀ ਅਰੁੰਧਤੀ ਇਕ ਠੰਡੇ ਦਿਮਾਗ ਬੁੱਧੀਜੀਵੀ ਦੀ ਥਾਵੇਂ ਕਿਸੇ ਸੂੁਹੇ ਅਖਬਾਰ ਦੀ ਪੱਤਰਕਾਰ ਜਾਪਣ ਲੱਗਦੀ ਹੈ। ਵੰਦਨਾ ਸ਼ਿਵਾ ਦੱਸਦੀ ਹੈ ਕਿਵੇਂ ਕੇਰਲ ਦੇ ਇਕ ਪਿੰਡ ਪਲਾਛੀਮਾਡਾਚ ਕੋਕਾ ਕੋਲਾ ਦੀ ਜਲ-ਲੁੱਟ ਕਾਰਨ ਉਥੋਂ ਦੇ ਖੂਹ ਸੁੱਕ ਗਏ। ਪਿੰਡ ਦੀਆਂ ਔਰਤਾਂ ਕਿਸ ਤਰ੍ਹਾਂ ਸਿਰਾਂ ਉੱਤੇ ਮਟਕਿਆਂ ਵਿਚ ਪੰਜ ਕਿਲੋਮੀਟਰ ਦੂਰੋਂ ਪੀਣ ਲਈ ਪਾਣੀ ਲਿਆਉਂਦੀਆਂ ਸੀ। ਭਾਰਤ ਵਿਚ ਕੋਕਾ ਕੋਲਾ ਦੀਆਂ ਕੋਈ 52 ਫੈਕਟਰੀਆਂ ਹਨ ਤੇ ਹਰ ਇਕ ਫੈਕਟਰੀ ਇਕ ਦਿਨ ਵਿਚ 1।5 ਕਰੋੜ ਲੀਟਰ ਪਾਣੀ ਦੀ ਵਰਤੋਂ ਕਰਦੀ ਹੈ। ਕੋਕਾ ਕੋਲਾ ਦੀ ਇਕ ਬੋਤਲ ਲਈ ਕਰੀਬ 9 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਕੇਰਲ ਵਿਚ ਜਲ-ਦੇਵਤਾ ਦੀ ਇਹ ਮੌਤ ਆਧੁਨਿਕਤਾ ਦੇ ਰਾਹ ਪਏ ਭਾਰਤੀ ਸਮਾਜ ਦਾ ਹਿਰਦੇ-ਵੇਧਕ ਯਥਾਰਥ ਹੈ। ਪਲਾਛੀਮਾਡਾ ਦੇ ਨਿੱਕੇ ਸੰਦਰਭ ਚ ਵਿਸ਼ਵੀਕਰਨ ਦੀ ਸਮੱਸਿਆ ਦਾ ਸਾਰ ਇਸ ਕਾਵਿਕ ਵਾਕਚ ਪਿਆ ਹੈ, ”ਟੂਟੀ ਮੇਂ ਪਾਨੀ ਨਹੀਂ ਕਿਉਂਕਿ ਬੋਤਲ ਮੇਂ ਕੋਲਾ ਹੈ।ਉੱਤਰ-ਆਧੁਨਿਕ ਸਮਾਜ ਦੀ ਉਸਾਰੀ ਤਕਨੀਕੀ ਵਿਕਾਸ ਅਤੇ ਪਰਿਵਰਤਨ ਦੀ ਇਕ ਕਸ਼ਟਮਈ ਪ੍ਰਕਿਰਿਆ ਹੈ। ਵੰਦਨਾ ਇਸ ਪ੍ਰਕਿਰਿਆ ਦੇ ਪਰਿਨਾਮਾਂ ਨੂੰ ਇਕਾਲੌਜੀ ਦੇ ਨੁਕਤੇ ਤੋਂ ਇਕ ਵਿਗਿਆਨੀ ਵਾਂਗ ਪਰਖਦੀ ਹੈ। (ਕੈਨੇਡਾ ਦੀ EਨਟਾਰੀE ਯੂਨੀਵਰਸਿਟੀ ਤੋਂ ਪ੍ਰਮਾਣੂ ਵਿਗਿਆਨ ਦੇ ਵਿਸ਼ੇ ਤੇ ਡਾਕਰੇਟ ਦੀ ਡਿਗਰੀ ਹੈ ਉਸ ਕੋਲ)। ਇਹੋ ਜੀਵੰਤ ਵਿਸ਼ੇ, ਅਰੁੰਧਤੀ ਦੇ ਪ੍ਰਸੰਗਚ, ਉਸਦੀ ਕਟਾਖਸ਼ੀ ਭਾਸ਼ਾ ਕਾਰਨ ਮੈਲੋਡਰਾਮਾ ਜਾਪਣ ਲੱਗਦੇ ਹਨ। ਪਲਾਛੀਮਾਡਾ ਦੀਆਂ ਮੁੱਠੀ ਭਰ ਆਦਿਵਾਸੀ ਔਰਤਾਂ ਦੇ ਵਿਰੋਧ ਨੇ ਕੋਕਾ ਕੋਲਾ ਦੇ ਖੁਰੇ ਉਖਾੜ ਦਿੱਤੇ। ਕੋਕਾ ਕੋਲਾ ਦੀ ਉਜੜੀ ਹੋਈ ਫੈਕਟਰੀ ਦੀਆਂ ਢੱਠੀਆਂ ਹੋਈਆਂ ਕੰਧਾਂ ਡੈਵਿਡ ਦੀ ਗੋਲਿਏਟ ਉੱਤੇ ਵਿਜੇ ਦੀ ਪ੍ਰਤੀਕ ਹੈ। ਕੇਰਲ ਦੇ ਇਕ ਹੋਰ ਪਿੰਡ ਦੀ ਜਾਈ ਅਰੁੰਧਤੀ ਰਾਇ ਵੀ ਮੈਨੂੰ ਪਲਾਛੀਮਾਡਾ ਦੀਆਂ ਆਦਿਵਾਸੀ ਔਰਤਾਂ ਚੋਂ ਉੱਠ ਕੇ ਆਈ ਲੱਗਦੀ ਹੈ... ਹਾਕਮਾਂ ਤੋਂ ਉਹੋ ਨਿਰਾਸ਼ਾ ਅਤੇ ਅਨਿਆਇ ਪ੍ਰਤੀ ਉਹੋ ਵਿਦਰੋਹ ਪਰ ਦੋਵਾਂਚ ਕਿੰਨਾ ਅੰਤਰ ਹੈ। ਵਿਸ਼ਵੀਕਰਨ ਦੇ ਅਰੰਭਕ-ਕਾਲ ਦੀ ਪ੍ਰਸੂਤੀ-ਪੀੜਾ ਹੈ ਇਹ। ਬਰਵਾਦੀ ਅਤੇ ਨਰਬਲੀ ਤੋਂ ਬਗੈਰ ਵਿਸ਼ਵ-ਇਤਿਹਾਸ ਚ ਕੋਈ ਵੱਡਾ ਪਰਿਵਰਤਨ ਕਦੇ ਨਹੀਂ ਆਇਆ। ਦੂਰਦਰਸ਼ੀ ਸਰਕਾਰਾਂ ਇਸ ਪੀੜਾ ਨੂੰ ਕੁਝ ਮੱਠਾ ਕਰ ਸਕਦੀਆਂ ਹਨ, ਪਰ ਮਿੱਟੀਚੋਂ ਉੱਠਣ ਦਾ, ਜਿੱਥੇ ਕਿ ਅਸੀਂ ਬੈਠੇ ਹਾਂ, ਕੋਈ ਹੋਰ ਉਪਾਅ ਮੈਨੂੰ ਨਹੀਂ ਦਿਸਦਾ। ਅਰੁੰਧਤੀ ਅਤੇ ਹੋਰ ਬੁੱਧੀਜੀਵੀਆਂ ਵਲੋਂ ਵਿਸ਼ਵੀਕਰਨ ਦਾ ਵਿਰੋਧ ਅੰਕੁਸ਼ ਵਾਗ ਮਸਤ ਹਾਥੀ ਨੂੰ ਕੰਟਰੋਲ ਚ ਰੱਖਣ ਵਰਗਾ ਕੰਮ ਹੈ ਤੇ ਇਸ ਕਰਕੇ ਸਰਾਹਨਯੋਗ ਵੀ। ਅਜਿਹੇ ਅੰਦੋਲਨ ਸਮੂਹਕ ਕਥਾਰਸਸ ਦੀ ਭੂਮਿਕਾ ਵੀ ਨਿਭਾਉਂਦੇ ਹਨ। ਪਰ ਇਸ ਦਾ ਅੰਨ੍ਹਾ ਵਿਰੋਧ ਵਿਕਾਸ ਵਿਰੋਧੀ ਹੈ। ਯੂਰਪ ਦੇ ਸਮਰਿੱਧ ਦੇਸ਼ ਸਮਾਜਕ ਪਰਿਵਰਤਨ ਦੀ ਇਸ ਪ੍ਰਸੂਤੀ-ਪੀੜਾ ਨੂੰ ਸੌ-ਡੇਢ ਸੌ ਸਾਲ ਪਹਿਲਾਂ ਭੋਗ ਚੁੱਕੇ ਹਨ। ਇਹ ਜਾਣਨ ਲਈ ਡਿਕਨਜ਼ ਦੇ ਨਾਵਲ ਪੜ੍ਹਨਾ ਹੀ ਕਾਫੀ ਹੈ। ਕੇਰਲ ਦੇ ਆਦਿਵਾਸੀਆਂ ਦੀ ਹਮਦਰਦੀਚ ਮੈਂ ਆਪਣੇ ਘਰ ਕੋਕਾ ਕੋਲਾ ਬੰਦ ਕਰ ਰੱਖਿਆ ਹੈ, ਇਹ ਜਾਣਦਿਆਂ ਹੋਇਆਂ ਵੀ ਕਿ ਭਾਰਤ ਦੀਆਂ ਸਮੱਸਿਆਵਾਂ ਦਾ ਹੱਲ ਨਿੰਬੂ ਪਾਣੀ, ਲੱਸੀ ਜਾਂ ਸੱਤੂ ਨਹੀਂ। ਮਨੁੱਖ ਦੀ ਹੋਣੀ ਹਮੇਸ਼ਾ ਦੋ ਸਮਾਨਾਂਤਰ ਸੰਸਾਰਾਂ ਵਿਚੋਂ ਲੰਘਦੇ ਰਹਿਣ ਦੀ ਰਹੀ ਹੈ। ਵਿਸ਼ਵੀਕਰਨ ਨੇ ਦੁਨੀਆ ਨੂੰ ਇਕ ਗਲੋਵਲ ਵਿੱਲੇਜ ਚ ਬਦਲ ਦਿੱਤਾ ਹੈ। ਕਾਰਲ ਮਾਰਕਸ ਜੇਕਰ ਅੱਜ ਜਿਊਂਦਾ ਹੁੰਦਾ ਤਾਂ ਇਸ ਪਿੰਡਚ ਕਿਸੇ ਖੇਤ ਦੀ ਵੱਟ
ਤੇ ਬੈਠਾ ਮੁਸਕਰਾ ਰਿਹਾ ਹੁੰਦਾ। ਵਿਸ਼ਵੀਕਰਨ ਦੇ ਵਿਰੋਧੀ ਬੁੱਧੀਜੀਵੀਆਂ ਨਾਲ ਉਸ ਦੀ ਮੱਤ ਸ਼ਾਇਦ ਹੀ ਮਿਲਦੀ।