ਅਨੂੰਪ੍ਰੀਤ ਦੀਆਂ ਕਵਿਤਾਵਾਂ

Date:

Share post:

ਪੱਥਰ
ਤੂੰ ਹਰ ਰੋਜ਼-
ਮੇਰੇ ਨੈਣਾਂ ਦੇ ਖ਼ਾਰੇ ਸਮੁੰਦਰਾਂ ਨੂੰ
ਉਲਘੰਦਾ ਹੈਂ
ਮੇਰੇ ਦਿਲ ਦੀ ਤਪਦੀ ਰੇਤ ’ਤੇ
ਅਪਣੀ ਪੈੜ ਛੱਡਦਾ ਹੈਂ
ਸੁਪਨੇ ਵਿਚ ਮੇਰਾ ਕੰਬਦਾ ਹੱਥ ਫੜ ਕੇ
ਪਤਾ ਨਹੀਂ ਕਿੰਨਾ ਕੁ ਪੈਂਡਾ ਤੈਅ ਕਰਦਾ ਹੈਂ
ਮੇਰੇ ਮਨ ਦੇ ਸੁੰਨੇ ਵਣਾਂ ਵਿਚ
ਸਮਾਧੀ ਲਾ ਕੇ ਤਪ ਕਰਦਾ ਹੈਂ
ਨਿਤ ਨਵੀਂ ਬਿਰਹਾ ਦੀ ਰੁੱਤ
ਮੇਰੇ ਮੱਥੇ ’ਤੇ ਤਸਦੀਕ ਕਰਦਾ ਹੈਂ
ਫਿਰ ਕਿਉਂ ਨਹੀਂ ਬੁਝਦੀ
ਤੇਰੇ ਦਿਲ ਦੀ ਪਿਆਸ
ਮੇਰੇ ਮੋਹ ਦੀ ਨਦੀ ਵਿਚ
ਤੂੰ ਕੈਸਾ ਪੱਥਰ ਹੈਂ?
ਜੋ ਡੂੰਘੇ ਪਾਣੀਆਂ ਵਿਚ ਡੁੱਬ ਕੇ ਵੀ
ਅਭਿੱਜ ਰਹਿੰਦਾ ਹੈਂ।

ਪੱਥਰ (2)
ਮੈਂ ਸੁਣੀ ਹੋਈ ਸੀ
ਪੱਥਰਾਂ ਵਿਚੋਂ ਚਸ਼ਮਿਆਂ ਦੇ ਨਿਕਲਣ ਦੀ ਗੱਲ
ਇਸੇ ਭਰਮ ਵਿਚ ਮੈਂ
ਫੁੱਲ ਜਿਹੇ ਦਿਲ ਨੂੰ ਪੱਥਰ ਨਾਲ ਲਾ ਬੈਠੀ
ਤੇ ਉਦੋਂ ਹੋਸ਼ ਆਈ
ਜਦੋਂ ਮੇਰੇ ਅਹਿਸਾਸ ਉਸ ਪੱਥਰ ਨਾਲ ਟਕਰਾ-ਟਕਰਾ ਕੇ
ਜ਼ਖ਼ਮੀ ਹੋਏ

ਪੱਥਰ ਅਡੋਲ, ਅਹਿੱਲ ਪਿਆ ਸੀ
ਤੇ ਮੇਰੇ ਜਜ਼ਬੇ ਲਹੂ-ਲੁਹਾਣ।

ਅਨੂਪ੍ਰੀਤ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!